06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਪਿਛਲੇ ਸਾਲ ਦੇ ਚੌਲਾਂ ਦੀ ਡਲਿਵਰੀ ਲੈਣ ਦੀ ਤਰੀਕ ’ਚ ਵਾਧਾ

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਸੁਰਜੀਤ ਸਿੰਘ ਸਾਹੀ)-ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਝੋਨੇ ਦੇ ਪਿਛਲੇ 2025-26 ਸੀਜ਼ਨ ਦੇ ਸ਼ੈਲਰ ਮਾਲਕਾਂ ਵੱਲ ਰਹਿੰਦੇ ਚੌਲਾਂ ਦਾ ਐਫ. ਸੀ.

ਅਜੀਤ ਡੈਸਕ 06-11-2026
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਸੁਰਜੀਤ ਸਿੰਘ ਸਾਹੀ)-ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਝੋਨੇ ਦੇ ਪਿਛਲੇ 2025-26 ਸੀਜ਼ਨ ਦੇ ਸ਼ੈਲਰ ਮਾਲਕਾਂ ਵੱਲ ਰਹਿੰਦੇ ਚੌਲਾਂ ਦਾ ਐਫ.ਸੀ.ਆਈ ਵਲੋਂ ਡਲਿਵਰੀ ਲੈਣ ਦੀ ਤਰੀਕ ਵਿਚ 11 ਨਵੰਬਰ 2026 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਲੋਂ ਅੱਜ ਇਕ ਪੱਤਰ ਰਾਹੀਂ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ 2025-26 ਸੀਜ਼ਨ ਦੇ ਝੋਨੇ ਦੇ ਬਕਾਇਆ ਰਹਿੰਦੇ ਚੌਲਾਂ ਦੀ ਐਫ.ਸੀ. ਆਈ ਨੂੰ ਡਲਿਵਰੀ ਮੁਕੰਮਲ ਕਰਨ ਲਈ 5 ਨਵੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕਈ ਕਾਰਨਾਂ ਕਰਕੇ ਚੌਲਾਂ ਦੀ ਡਲਿਵਰੀ ਦਾ ਕੰਮ ਨੇਪਰੇ ਨਹੀਂ ਚੜ ਸਕਿਆ ਇਸ ਲਈ ਬਕਾਇਆ ਰਹਿੰਦੇ ਚਾਵਲਾਂ ਦੀ ਡਲਿਵਰੀ ਲਈ ਸਮਾਂ ਸੀਮਾ 11 ਨਵੰਬਰ 2026 ਤੱਕ ਵਾਧਾ ਕੀਤਾ ਜਾਂਦਾ ਹੈ। ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਸਮਾਂ ਸੀਮਾ ਵਿਚ ਚੌਲਾਂ ਦੀ ਡਲਿਵਰੀ ਦੀ ਸਮੀਖਿਆ ਕਰਨ ਉਪਰੰਤ ਜੇਕਰ ਫਿਰ ਵੀ ਚੌਲਾਂ ਦਾ ਭੁਗਤਾਨ ਮੁਕੰਮਲ ਨਾ ਹੋਇਆ ਤਾਂ ਸਮਰੱਥ ਅਥਾਰਿਟੀ ਵਲੋਂ 12 ਨਵੰਬਰ 2026 ਨੂੰ ਸਮੀਖਿਆ ਕਰਨ ਉਪਰੰਤ ਲੋੜ ਅਨੁਸਾਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪੰਜਾਬ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਜਿੱਥੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਦਾ ਸਮਾਂ ਸੀਮਾ ਵਧਾਉਣ ਲਈ ਧੰਨਵਾਦ ਕੀਤਾ ਹੈ ਉੱਥੇ ਹੀ ਜਿਹੜੇ ਰਾਈਸ ਮਿੱਲਰਜ ਦੇ ਬਕਾਇਆ ਚੌਲ ਰਹਿੰਦੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਂ ਸੀਮਾ ਦੇ ਅੰਦਰ ਆਪਣੇ ਚੌਲਾਂ ਦੀ ਡਲਿਵਰੀ ਯਕੀਨੀ ਬਣਾਉਣ ਤਾਂ ਜੋ ਇਸ ਵਾਸਤੇ ਦੋਬਾਰਾ ਸਮਾਂ-ਸੀਮਾ ਵਧਾਉਣ ਦੀ ਲੋੜ ਨਾ ਪਵੇ।
ਪਿਛਲੀ ਖ਼ਬਰ ਤਿਉਹਾਰਾਂ ਅਤੇ ਨਵੇਂ ਸਾਲ ਮੌਕੇ ਪਟਾਕੇ ਵਜਾਉਣ, ਵੇਚਣ ਤੇ ਖ਼ਰੀਦਣ ਲਈ ਸਮਾਂ ਤੇ ਸਥਾਨ ਕੀਤੇ ਗਏ ਨਿਰਧਾਰਿਤ ਅਗਲੀ ਖ਼ਬਰ ਸ਼ਹੀਦ ਬਾਬਾ ਬਲਾਕਾ ਸਿੰਘ ਯਾਦਗਾਰੀ ਦੰਗਲ ਤੇ ਸਪੋਰਟਸ ਕਮੇਟੀ ਮਕੜੋਨਾਂ ਖ਼ੁਰਦ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।