18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਐਮ. ਜੀ. ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਐਲਾਨਿਆ

ਅਜੀਤ ਡੈਸਕ 31-03-2026
ਫ਼ਤਹਿਗੜ੍ਹ ਸਾਹਿਬ, 30 ਮਾਰਚ (ਬਲਜਿੰਦਰ ਸਿੰਘ)-ਐਮ. ਜੀ. ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਪਿ੍ੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਸੈਸ਼ਨ 2025-26 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਲਾਸ 6ਵੀਂ, 7ਵੀਂ, 9ਵੀਂ ਅਤੇ 11ਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਅੰਜੂ ਕੌੜਾ ਨੇ ਟਰੱਸਟ ਮੈਂਬਰਾਂ ਅਤੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਸਕੂਲ ਦੀਆਂ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਹਰ ਬੱਚਾ ਪੜ੍ਹਾਈ ਵਿਚ ਅਵੱਲ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ | ਵਿਦਿਆਰਥਣਾਂ ਨੂੰ ਚਾਹੀਦਾ ਹੈ ਕਿ ਉਹ ਸੱਭਿਆਚਾਰਕ ਗਤੀਵਿਧੀਆਂ ਅਤੇ ਆਪਣੀਆਂ ਰੁਚੀਆਂ ਵਿਚ ਵੀ ਭਾਗ ਲੈਣ | ਸਕੂਲ ਵਿਚ ਨਿਯਮਿਤ ਆ ਕੇ ਹਰ ਸਰਗਰਮੀ ਵਿਚ ਭਾਗ ਲੈ ਕੇ ਹਰ ਬੱਚਾ ਇਨਾਮ ਦਾ ਹੱਕਦਾਰ ਬਣ ਸਕਦਾ ਹੈ | ਇਸ ਸਮਾਗਮ ਵਿਚ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ.ਏ. ਮਨੀਸ਼ ਮੈਂਗੀ, ਉਪ ਪ੍ਰਧਾਨ ਪ੍ਰੋ. ਅਸ਼ੋਕ ਸੂਦ, ਸਕੱਤਰ ਸੁਰਿੰਦਰ ਭਾਰਦਵਾਜ, ਨਵੇਂ ਪ੍ਰਧਾਨ ਸੀ.ਏ. ਰਾਜੀਵ ਦੱਤਾ, ਸਾਬਕਾ ਪ੍ਰਧਾਨ ਸੁਭਾਸ਼ ਸੂਦ, ਸਾਬਕਾ ਪ੍ਰਧਾਨ ਰਾਜਿੰਦਰ ਸੂਦ, ਖ਼ਜ਼ਾਨਚੀ ਸੁਮਿਤ ਮੋਦੀ, ਸਕੂਲ ਮੈਨੇਜਰ ਪ੍ਰੋ. ਨਰਿੰਦਰ ਸੂਦ, ਅਸ਼ੋਕਾ (ਲੜਕੇ) ਸਕੂਲ ਦੇ ਮੈਨੇਜਰ ਤਰਸੇਮ ਖੁੱਲਰ, ਪਬਲਿਕ ਸਕੂਲ ਦੇ ਮੈਨੇਜਰ ਦਵਿੰਦਰ ਵਰਮਾ, ਟਰੱਸਟ ਮੈਂਬਰ ਵਰੁਣ ਮੈਂਗੀ, ਸਾਬਕਾ ਪਿ੍ੰਸੀਪਲ ਰਾਜ ਕੁਮਾਰ ਸ਼ਰਮਾ, ਏ.ਪੀ.ਐਸ ਪਬਲਿਕ ਸਕੂਲ ਪਿ੍ੰ. ਜਸਵਿੰਦਰ ਕੌਰ ਅਤੇ ਰਾਜੀਵ ਅਗਰਵਾਲ ਨੇ ਪਹਿਲੇ ਤੇ ਦੂਜੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ | ਦੀਵਾਨ ਦੇਵੀ ਦੱਤਾ ਫਾਊਾਡੇਸ਼ਨ ਦੇ ਚੇਅਰਮੈਨ ਸੀ.ਏ. ਰਾਜੀਵ ਦੱਤਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਸ਼ ਦਾ ਭਵਿੱਖ ਹੈ ਅਤੇ ਸਿੱਖਿਆ ਰਾਹੀਂ ਹੀ ਉਹ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਸਮਾਰੋਹ ਦੌਰਾਨ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਗਏ ਨਾਟਕਾਂ, ਕਵਾਲੀ ਤੇ ਸਕਿੱਟਾਂ ਰਾਹੀਂ ਮੋਬਾਈਲਾਂ ਤੋਂ ਦੂਰੀ ਅਤੇ ਮਾਪਿਆਂ ਤੇ ਅਧਿਆਪਕਾਂ ਦੇ ਆਪਸੀ ਸਬੰਧ ਨੂੰ ਸੁਖਾਵਾਂ ਬਣਾਉਣ ਦਾ ਸੁਨੇਹਾ ਦਿੱਤਾ | ਇਨਾਮ ਵੰਡ ਸਮਾਰੋਹ ਦੇ ਇੰਚਾਰਜ ਰੋਜ਼ੀ ਸਿੰਗਲਾ ਤੇ ਸਟੇਜ ਸਕੱਤਰ ਅਨੀਤਾ ਅਰੋੜਾ ਨੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ | ਸੈਸ਼ਨ 2025-26 ਦੇ ਨਤੀਜਿਆਂ ਅਨੁਸਾਰ ਨੌਵੀਂ (ਏ-ਬੀ) ਵਿਚ ਸਗਨ ਤੇ ਰਜਨੀ ਅਤੇ ਗਿਆਰ੍ਹਵੀਂ ਕਲਾਸ ਵਿਚ ਆਕਾਸ਼ਦੀਪ (ਆਰਟਸ), ਦਮਨਪ੍ਰੀਤ (ਕਾਮਰਸ) ਅਤੇ ਮੁਸਕਾਨ (ਸਾਇੰਸ) ਨੇ ਪਹਿਲਾ ਸਥਾਨ ਹਾਸਲ ਕੀਤਾ |
ਸੈਸ਼ਨ 204-25 ਦੀ ਬਾਰ੍ਹਵੀਂ ਬੋਰਡ ਪ੍ਰੀਖਿਆ ਵਿਚ ਮੀਨਲ (ਸਾਇੰਸ) ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ, ਉਸ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਮਹਿਕਪ੍ਰੀਤ ਕੌਰ (ਕਾਮਰਸ), ਲਕਸ਼ਮੀ (ਆਰਟਸ) ਅਤੇ ਦਸਵੀਂ ਬੋਰਡ ਪ੍ਰੀਖਿਆ ਵਿਚ ਆਕਾਸ਼ਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਟਰਸੱਟ ਵਲੋਂ ਐਨ.ਆਰ.ਆਈ ਕਰਮਵੀਰ ਸਿੰਘ ਚੀਮਾ, ਯਸ਼ੂ ਬਿਥਰ, ਨਰੇਸ਼ ਸੂਦ, ਅਮਿਤ ਵਿਨਾਇਕ, ਸੰਜੇ ਸੂਦ, ਮਨੋਜ ਸ਼ਰਮਾ, ਰੋਹਿਤ ਪੁਰੀ, ਕਿ੍ਸ਼ਨ ਗਰਗ, ਪ੍ਰਣਵ ਮੋਦੀ, ਬਲਵਿੰਦਰ ਗੁਪਤਾ, ਸ਼ਵੀਨ ਜੈਨ, ਬੰਸੀ ਲਾਲ, ਕਮਲੇਸ਼ ਕੁਮਾਰੀ, ਰੰਜਨਾ ਸ਼ਰਮਾ, ਉਰਮਿਲ ਪੁਰੀ, ਨਰੇਸ਼ ਸੂਦ ਦਾ ਸਕੂਲ ਵਿਚ ਵਧੀਆ ਕੰਪਿਊਟਰ ਲੈਬ ਬਣਾਉਣ ਲਈ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਕੂਲ ਦੀ ਦਿਲਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਜਿੱਤਿਆ 11-11 ਹਜ਼ਾਰ ਦਾ ਨਕਦ ਇਨਾਮ ਅਗਲੀ ਖ਼ਬਰ ਗੁਰਮਤਿ ਸਮਾਗਮਾਂ ਦੇ 35ਵੇਂ ਦੀਵਾਨ 'ਚ ਪੰਥ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਲਗਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।