22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਿਰਮਲਾ ਦੇਵੀ ਅਰੋੜਾ ਦੇ ਮਰਨ ਉਪਰੰਤ ਅੱਖਾਂ ਕੀਤੀਆਂ ਦਾਨ

ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਕਾਰੋਬਾਰੀ ਪਰਿਵਾਰ ਨਾਲ ਸੰਬਧਤ ਬੀਬੀ ਨਿਰਮਲਾ ਦੇਵੀ ਅਰੋੜਾ ਪਤਨੀ ਲਾਲਾ ਪ੍ਰੇਮ ਸਰੂਪ ਅਰੋੜਾ ਵਾਸੀ ਬਲਾਚੌਰ ਜਿਹੜੇ ਬੀਤੀ ਰਾਤ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਸਨ ਦੇ ਪਰਿਵਾਰ ਮੈਂਬਰਾਂ ਪਤੀ ਲਾਲਾ ਪ੍ਰੇਮ ਸਰੂਪ ਅਰੋੜਾ, ਪੁੱਤਰ ਸੰਦੀਪ ਅਰੋੜਾ ਤੇ ਪਰਿਵਾਰਿਕ ਮੈਂਬਰਾਂ ਨੇ ਅੱਖਾਂ ਦਾਨ ਸੁਸਾਇਟੀ ਨਵਾਂਸ਼ਹਿਰ ਦੇ ਮੁੱਖ ਸਲਾਹਕਾਰ ਤੇ ਸਹਿਯੋਗੀ ਉੱਘੇ ਸਮਾਜ ਸੇਵਕ ਗੁਰਚਰਨ ਅਰੋੜਾ ਤੇ ਰਾਜਨ ਅਰੋੜਾ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬੀਬੀ ਨਿਰਮਲਾ ਦੇਵੀ ਦੀਆਂ ਅੱਖਾਂ ਸੁਸਾਇਟੀ ਨੂੰ ਦਾਨ ਕੀਤੀਆਂ। ਸੁਸਾਇਟੀ ਦੇ ਜਨਰਲ ਸਕੱਤਰ ਰਤਨ ਜੈਨ ਨੇ ਦੱਸਿਆ ਅੱਖਾਂ ਦਾਨ ਸੁਸਾਇਟੀ ਨਵਾਂਸ਼ਹਿਰ ਦੇ ਮੁੱਖੀ ਡਾ.

ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਡਾ.ਬਖਸ਼ੀਸ਼ ਸਿੰਘ ਅਤੇ ਹੋਰ। ਅਜੀਤ ਤਸਵੀਰ ਝੰਡੇਰ ਕਲਾਂ ’ਚ ਕਾਂਗਰਸੀ ਵਰਕਰਾਂ ਦੀ ਪਾਰਟੀ ਹਿੱਤ ਮੀਟਿੰਗ 22-11-2026
ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਕਾਰੋਬਾਰੀ ਪਰਿਵਾਰ ਨਾਲ ਸੰਬਧਤ ਬੀਬੀ ਨਿਰਮਲਾ ਦੇਵੀ ਅਰੋੜਾ ਪਤਨੀ ਲਾਲਾ ਪ੍ਰੇਮ ਸਰੂਪ ਅਰੋੜਾ ਵਾਸੀ ਬਲਾਚੌਰ ਜਿਹੜੇ ਬੀਤੀ ਰਾਤ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਸਨ ਦੇ ਪਰਿਵਾਰ ਮੈਂਬਰਾਂ ਪਤੀ ਲਾਲਾ ਪ੍ਰੇਮ ਸਰੂਪ ਅਰੋੜਾ, ਪੁੱਤਰ ਸੰਦੀਪ ਅਰੋੜਾ ਤੇ ਪਰਿਵਾਰਿਕ ਮੈਂਬਰਾਂ ਨੇ ਅੱਖਾਂ ਦਾਨ ਸੁਸਾਇਟੀ ਨਵਾਂਸ਼ਹਿਰ ਦੇ ਮੁੱਖ ਸਲਾਹਕਾਰ ਤੇ ਸਹਿਯੋਗੀ ਉੱਘੇ ਸਮਾਜ ਸੇਵਕ ਗੁਰਚਰਨ ਅਰੋੜਾ ਤੇ ਰਾਜਨ ਅਰੋੜਾ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬੀਬੀ ਨਿਰਮਲਾ ਦੇਵੀ ਦੀਆਂ ਅੱਖਾਂ ਸੁਸਾਇਟੀ ਨੂੰ ਦਾਨ ਕੀਤੀਆਂ। ਸੁਸਾਇਟੀ ਦੇ ਜਨਰਲ ਸਕੱਤਰ ਰਤਨ ਜੈਨ ਨੇ ਦੱਸਿਆ ਅੱਖਾਂ ਦਾਨ ਸੁਸਾਇਟੀ ਨਵਾਂਸ਼ਹਿਰ ਦੇ ਮੁੱਖੀ ਡਾ. ਜੇ.ਡੀ ਵਰਮਾ ਦੀ ਅਗਵਾਈ ਹੇਠ ਟੀਮ ਵੱਲੋਂ ਮ੍ਰਿਤਕਾ ਦੀਆਂ ਅੱਖਾਂ ਇਕੱਠੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਪੁਨਰਜੋਤ ਆਈ ਬੈਂਕ ਲੁਧਿਆਣਾ ਵਿਖੇ ਭੇਜ ਦਿੱਤਾ ਜਾਵੇਗਾ ਅਤੇ ਬੀਬੀ ਨਿਰਮਲਾ ਦੇਵੀ ਅਰੋੜਾ ਦੀਆਂ ਅੱਖਾਂ ਹਨੇਰੇ ਦੀ ਜਿੰਦਗੀ ਜੀਅ ਰਹੇ ਦੋ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆ ਸਕਣਗੀਆ। ਪਰਿਵਾਰ ਵੱਲੋਂ ਅੱਖਾਂ ਦਾਨ ਕਰਨ ਸਮੇਂ ਫਾਊਡੈਸ਼ਨ ਦੇ ਮੁੱਖੀ ਡਾ. ਜੇ.ਡੀ ਵਰਮਾ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜਾਨਚੀ ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾਂ ਨੇ ਇਸ ਮਹਾਨ ਕਾਰਜ ਲਈ ਬੀਬੀ ਨਿਰਮਲਾ ਦੇਵੀ ਅਰੋੜਾ ਦੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵਕ ਗੁਰਚਰਨ ਅਰੋੜਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਸਰੂਪ ਅਰੋੜਾ ਪਤੀ, ਮੰਨੂ ਅਰੋੜਾ ਪੁੱਤਰ, ਰੀਮਾ ਗਾਂਧੀ ਪੁੱਤਰੀ, ਰਾਜਨ ਅਰੋੜਾ, ਰੀਆ ਅਰੋੜਾ, ਮੰਥਨ, ਸੀਨੀਅਰ ਵਕੀਲ ਐਨ.ਕੇ ਅਰੋੜਾ ਦੇਵਰ, ਤਰੁਨ ਅਰੋੜਾ ਰਾਜਿੰਦਰਾਂ ਆਇਲ ਸਟੋਰ, ਰਜਿਤ ਅਰੋੜਾ ਭਤੀਜਾ ਤੇ ਹੋਰ ਹਾਜ਼ਰ ਸਨ। ਬਾਅਦ ਵਿੱਚ ਬੀਬੀ ਨਿਰਮਲਾ ਦੇਵੀ ਅਰੋੜਾ ਦਾ ਸਸਕਾਰ ਗਹੂੰਣ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ, ਚਿੱਖਾ ਨੂੰ ਅਗਨੀ ਪੁੱਤਰ ਸੰਦੀਪ ਅਰੋੜਾ, ਮੰਥਨ ਅਰੋੜਾ ਨੇ ਦਿਖਾਈ। ਇਸ ਮੌਕੇ ਪ੍ਰਸਿਧ ਕਾਰੋਬਾਰੀ ਗੁਰਚਰਨ ਅਰੋੜਾ, ਰਾਜਨ ਅਰੋੜਾ, ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵੱਲੋਂ ਪੁੱਤਰ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਐਡਵੋਕੇਟ ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਅਮਰੀਕ ਸਿੰਘ ਸਿਆਣਾ, ਆਸ਼ੀਸ਼ ਗੁਲਾਟੀ, ਬਲਦੇਵ ਬੇਦੀ, ਚੌਧਰੀ ਸੁਖਵਿੰਦਰ ਸਿੰਘ ਬਿੰਦਰ ਭੂੰਬਲਾਂ, ਮੱਖੂਪੁਰ ਵਾਲੇ, ਡਾ. ਜਸਦੀਪ ਸਿੰਘ ਸੈਣੀ, ਮਾਸਟਰ ਜਗਦੀਸ਼ ਸਿੰਘ ਸਮੂਹ ਕੌਂਸਲਰ, ਬਲਾਚੌਰ ਅਤੇ ਨਵਾਂਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਹਾਜ਼ਰ ਸਨ।
ਪਿਛਲੀ ਖ਼ਬਰ ਜਥੇਦਾਰ ਖ਼ਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਨ ’ਤੇ ਵਧਾਈ-ਹਨੀ ਟੌਂਸਾ ਅਗਲੀ ਖ਼ਬਰ ਮੁੱਖ ਮੰਤਰੀ ਖੇਡ ਮੈਦਾਨਾਂ ਦੇ ਨਿਰਮਾਣ ਦਾ ਸਿਹਰਾ ਲੈ ਕੇ ਪੰਜਾਬ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ -ਲੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।