22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਾਲਾਨਾ ਜੋੜ ਮੇਲੇ ਆਪਸ ’ਚ ਭਾਈਚਾਰਕ ਸਾਂਝ ਵਧਾਉਂਣ ਦੇ ਨਾਲ-ਨਾਲ ਸਾਡੇ ’ਚ ਧਾਰਮਿਕ ਭਾਵਨਾ ਵੀ ਵਧਾਉਂਦੇ ਹਨ-ਡਾ. ਸੁੱਖੀ

ਬਹਿਰਾਮ, 21 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸਲਾਨਾ ਜੋੜ ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਣ ਦੇ ਨਾਲ- ਨਾਲ ਸਾਡੇ ਵਿੱਚ ਧਾਰਮਿਕ ਭਾਵਨਾ ਵੀ ਵਧਾਉਂਦੇ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ.

ਮੇਲੇ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਸੰਤ ਕੁਲਵੰਤ ਰਾਮ ਭਰੋਮਜਾਰਾ, ਸਾਈਂ ਪੱਪਲ ਸ਼ਾਹ ਭਰੋਮਜਾਰਾ ਅਤੇ ਸੰਗਤਾਂ। ਤਸਵੀਰ : ਨਛੱਤਰ ਸਿੰਘ ਬਹਿਰਾਮ 22-11-2026
ਬਹਿਰਾਮ, 21 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸਲਾਨਾ ਜੋੜ ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਣ ਦੇ ਨਾਲ- ਨਾਲ ਸਾਡੇ ਵਿੱਚ ਧਾਰਮਿਕ ਭਾਵਨਾ ਵੀ ਵਧਾਉਂਦੇ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪੀਰ ਲੱਖ ਦਾਤਾ ਦਰਬਾਰ ਭਰੋਮਜਾਰਾ ਵਿਖੇ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਯੋਗ ਅਗਵਾਈ ਹੇਠ ਕਰਵਾਏ ਸਲਾਨਾ ਜੋੜ ਮੇਲੇ ਮੌਕੇ ਆਖੇ। ਉਪਰੰਤ ਉਨ੍ਹਾਂ ਉਕਤ ਮੇਲੇ ਦੀਆਂ ਵਧਾਈਆਂ ਦਿੱਤੀਆ। ਨਾਮਵਰ ਕਲਾਕਾਰ ਵਨੀਤ ਖ਼ਾਨ, ਅਮਨਿੰਦਰ ਬੌਬੀ, ਲਵਿਸ਼ ਚੌਹਾਨ, ਰਾਜਨ ਮੱਟੂ, ਰਾਜ ਦਦਰਾਲ, ਚਰਨ ਖੈੜੀਆ, ਅਮਰੀਕ ਜੱਸਲ ਆਦਿ ਨੇ ਹਾਜਰੀ ਲਗਾਈ। ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਸੰਤ ਹਰਵਿੰਦਰ ਦਾਸ ਡੇਰਾ ਦੁੱਧਾਧਾਰੀ ਈਸਪੁਰ, ਸਾਈਂ ਮਨਜੀਤ ਸਾਬਰੀ ਚੇਅਰਮੈਨ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸਾਈਂ ਲਖਵੀਰ ਸ਼ਾਹ ਕਟਾਰੀਆ, ਸਾਈਂ ਪਿਆਰੇ ਸ਼ਾਹ ਦਰਬਾਰ ਝੰਡੀ ਪੀਰ, ਸਾਈਂ ਅਮਰੀਕ ਸਿੰਘ ਕਾਹਮਾ, ਸਾਈਂ ਮਹਿਤਾਬ ਅਹਿਮਦ ਨਵਾਂਸ਼ਹਿਰ, ਸਾਈਂ ਸ਼ੰਭੁ ਰਾਮ ਦਰਬਾਰ ਮਈਆ ਭਗਵਾਨ ਫਿਲੋਰ, ਸਾਈਂ ਹਰਮੇਸ਼ ਫਿਲੋਰ, ਸਾਈਂ ਅਵਿਨਾਸ਼ ਸ਼ਾਹ ਕੋਟ, ਸਾਈਂ ਸੋਮੇ ਸ਼ਾਹ ਦੁਸਾਝਾਂ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਚੌਧਰੀ ਹੁਸਨ ਲਾਲ ਰਿਟਾ. ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਕਰਮਜੀਤ ਸਿੰਘ ਬਿੱਟੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ ਸੈੱਲ, ਰਿਟਾ.ਆਈ.ਏ.ਐਸ ਅਫਸਰ ਧਰਮਪਾਲ ਬੀ.ਜੇ.ਪੀ ਆਗੂ, ਰਾਜੀਵ ਸ਼ਰਮਾ ਸ਼੍ਰੀਧਰ ਭਾਜਪਾ ਆਗੂ, ਪਵਨਜੀਤ ਸਿੰਘ ਸਿੱਧੂ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ, ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਬਲਿਹਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕਗੁਰੂ, ਲਾਲ ਸਿੰਘ, ਲਖਵੀਰ ਰਾਮ ਸਰਪੰਚ ਭਰੋਮਜਾਰਾ, ਕੁਲਰਾਜ ਮੁਹੰਮਦ, ਅਸ਼ੋਕ ਫਿਲੌਰੀਆ ਆਦਿ ਸੰਗਤਾਂ ਹਾਜ਼ਰ ਸਨ। ਮੇਲੇ ਦੇ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਸਾਈਂ ਪੱਪਲ ਸ਼ਾਹ ਭਰੋਮਜਾਰਾ ਵਲੋਂ ਸੰਤ ਮਹਾਂਪੁਰਸ਼ਾਂ, ਰਾਜਨੀਤਿਕ ਆਗੂਆਂ, ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਕੇ.ਵੀ.ਕੇ. ਲੰਗੜੋਆ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂਸ਼ਹਿਰ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।