18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਡਾ. ਹਰਭਜਨ ਸਿੰਘ ਕਰਨਾਣਾ ਦੀ ਮਾਤਾ ਸੁਰਜੀਤ ਕੌਰ ਪਰਿਹਾਰ ਨੂੰ ਸ਼ਰਧਾਂਜਲੀ ਭੇਂਟ

ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ ਦੇ ਮਾਤਾ ਸਵ: ਸਰਦਾਰਨੀ ਸੁਰਜੀਤ ਕੌਰ ਪਰਿਹਾਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ’ਤੇ ਵੱਖ- ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਅਜੀਤ ਡੈਸਕ 18-11-2026
ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ ਦੇ ਮਾਤਾ ਸਵ: ਸਰਦਾਰਨੀ ਸੁਰਜੀਤ ਕੌਰ ਪਰਿਹਾਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ’ਤੇ ਵੱਖ- ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਕਾਰਵਾਈ ਰਾਮ ਕ੍ਰਿਸ਼ਨ ਪੱਲੀ ਝਿੱਕੀ ਨੇ ਨਿਭਾਈ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਕਿਹਾ ਕਿ ਮੈਂ ਮਾਤਾ ਜੀ ਨੂੰ ਕਈ ਵਾਰ ਮਿਲਿਆ ਤੇ ਮੈਨੂੰ ਉਨ੍ਹਾਂ ’ਚੋਂ ਅਸਲੀ ਮਾਂ ਦੇ ਪਿਆਰ ਦੀ ਝਲਕ ਦਿਖਾਈ ਦਿੱਤੀ। ਉਨ੍ਹਾਂ ਦੀ ਬਦੌਲਤ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੇ ਉਨ੍ਹਾਂ ਦੇ ਪੂਰਨਿਆਂ ਉੱਤੇ ਚਲਦਿਆਂ ਅੱਜ ਸਮਾਜ ਵਿਚ ਆਪਣੀ ਥਾਂ ਬਣਾਈ ਹੈ। ਇਸ ਦੇ ਪਿੱਛੇ ਉਨ੍ਹਾਂ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਫੌਜੀ ਅਤੇ ਮਾਤਾ ਸੁਰਜੀਤ ਕੌਰ ਦੁਆਰਾ ਦਿੱਤੇ ਸੰਸਕਾਰ ਹੀ ਕੰਮ ਕਰਦੇ ਹਨ। ਜਸਮੇਰ ਸਿੰਘ ਰਾਠੌਰ ਚੇਅਰਮੈਨ ਡੀ. ਐਨ. ਟੀ ਬੋਰਡ ਰਾਜ ਮੰਤਰੀ ਹਰਿਆਣਾ ਸਰਕਾਰ ਨੇ ਮਾਂ ਦੇ ਮਨੁੱਖੀ ਜੀਵਨ ਲਈ ਕੀਤੇ ਯੋਗਦਾਨ ਦੀ ਸ਼ਲਾਘਾ ਕੀਤੀ । ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਕਿਹਾ ਕਿ ਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਇਸ ਮੌਕੇ ਡਾ. ਸਤਵਿੰਦਰ ਪਾਲ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ, ਮੈਡਮ ਮੀਨਾ ਸੂੰਢ ਕਾਂਗਰਸੀ ਨੇਤਾ, ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਗੁਰਮਹਿਕ ਸਿੰਘ ਪਰਿਹਾਰ, ਐਡਵੋਕੇਟ ਨਵਤੇਜ ਸਿੰਘ ਪਰਿਹਾਰ, ਮੈਡਮ ਜਸਵਿੰਦਰ ਕੌਰ ਪਰਿਹਾਰ, ਸਤਨਾਮ ਸਿੰਘ ਲਾਦੀਆਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਸਵਾਮੀ ਸ਼ੰਕਰਾਨੰਦ ਪਰਬਤ ਪੱਦੀ ਮੱਠ ਵਾਲੀ, ਮੌਲਵੀ ਅੰਸਾਰੀ, ਡਾ. ਕੁਲਵਿੰਦਰ ਕੌਰ ਮਿਨਹਾਸ ਉੱਘੇ ਸਾਹਿਤਕਾਰ ਸਿੱਖ ਇਤਿਹਾਸ, ਡਾ. ਧਰਮਜੀਤ ਸਿੰਘ ਵਾਈਸ ਚਾਂਸਲਰ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪ੍ਰਭਜੋਤ ਸਿੰਘ ਰਾਹੋਂ ਹਲਕਾ ਇੰਚਾਰਜ ਵਾਰਿਸ ਪੰਜਾਬ, ਬਰਜਿੰਦਰ ਸਿੰਘ ਹੁਸੈਨਪੁਰੀ ਉੱਘੇ ਸਮਾਜ ਸੇਵੀ, ਐਡਵੋਕੇਟ ਸ਼ਮਸ਼ੇਰ ਝਿੱਕਾ ਪ੍ਰਧਾਨ ਬਾਰ ਕਾਉਂਸਲ, ਸਤਵਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਐਡਵੋਕੇਟ ਅਮਨਦੀਪ ਕੌਰ ਅਰੋੜਾ, ਡਾ. ਸੋਮਾ ਸਬਲੋਕ, ਡਾ. ਰਾਜਵਿੰਦਰ ਕੌਰ, ਡਾ. ਉਂਕਾਰ ਸਿੰਘ, ਡਾ. ਹਸਰਤ ਜਾਵੇਦ, ਸੁਰਿੰਦਰ ਸਿੰਘ ਢੀਂਡਸਾ, ਪ੍ਰਿੰਸੀਪਲ ਪਰਮਜੀਤ ਕੌਰ, ਭਾਰਤ ਜੋਤੀ ਨਵਾਂਸ਼ਹਿਰ, ਸੰਜੀਵ ਦੁੱਗਲ, ਅਜੈ ਕੁਮਾਰ ਚਾਹੜ ਮਜਾਰਾ, ਬਲਵੀਰ ਕਰਨਾਣਾ ਚੇਅਰਮੈਨ, ਚੌਧਰੀ ਮੋਹਨ ਲਾਲ ਸਾਬਕਾ ਐਮ ਐਲ ਏ, ਰਾਮ ਕਿਸ਼ਨ ਜੱਖੂ, ਸੰਜੀਵ ਭਾਰਦਵਾਜ ਭਾਜਪਾ ਆਗੂ, ਡਾ. ਨਰੇਸ਼ ਰਾਵਲ, ਡਾ. ਧਰਮਪਾਲ ਆਈ.ਏ.ਐੱਸ, ਸ਼੍ਰੀ ਨਰਿੰਦਰ ਜੈਨ ਆਰ.ਐੱਸ.ਐੱਸ ਆਗੂ, ਕੇਸ਼ਵ ਜੈਨ, ਸੁਰਿੰਦਰ ਸਿੰਘ ਕਰਮ, ਮਨਜਿੰਦਰ ਸਿੰਘ ਬੇਦੀ, ਨਰਿੰਦਰ ਮਾਹੀ, ਜਗਦੀਸ਼ ਕਲਸੀ, ਰਜਨੀਸ਼ ਮਿੱਤਲ ਆਦਿ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਿਛਲੀ ਖ਼ਬਰ ਔੜ ਵਿਖੇ ਲੱਧੜ ਗੋਤ ਪਰਿਵਾਰਾਂ ਨੇ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਬਲਾਚੌਰ ਵਾਲੀਬਾਲ ਲੀਗ ਧੂਮਧਾਮ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।