18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੰਘਰਸ਼ਸ਼ੀਲ ਯੋਧੇ ਪ੍ਰੇਮ ਰੱਕੜ ਦਾ ਵਿਛੋੜਾ ਲੋਕ ਘੋਲਾਂ ਲਈ ਵੱਡਾ ਘਾਟਾ : ਕਾਮਰੇਡ ਨੂਰਪੁਰੀ

ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ.

ਅਜੀਤ ਡੈਸਕ 18-11-2026
ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ. ਆਈ. ਐੱਮ ਬਲਾਚੌਰ ਤਹਿਸੀਲ ਸਕੱਤਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਅਤੇ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਵਿਗਿਆਨਕ) ਦੇ ਸਾਬਕਾ ਸੂਬਾਈ ਪ੍ਰਧਾਨ ਪ੍ਰੇਮ ਰੱਕੜ ਬੀਤੀ ਰਾਤ ਡੀ. ਐੱਮ. ਸੀ ਲੁਧਿਆਣਾ ਵਿਖੇ ਸਦੀਵੀਂ ਵਿਛੋੜਾ ਦੇ ਗਏ ਹਨ। ਇਸ ਸੰਘਰਸ਼ਸੀਲ ਯੋਧੇ ਦੇ ਸਰੀਰਕ ਪੱਖੋਂ ਵਿਦਾ ਹੋਣ ਨਾਲ ਲੋਕ ਸੰਘਰਸ਼ਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਦੱਸਿਆ ਕਿ ਪ੍ਰੇਮ ਪਾਰਟੀ ਅਤੇ ਜਥੇਬੰਦੀਆਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ- ਨਾਲ ਪਿੰਡ ਰੱਕੜਾਂ ਢਾਹਾਂ ਦਾ ਮੌਜੂਦਾ ਸਰਪੰਚ ਵੀ ਸਨ। ਸਾਥੀ ਪ੍ਰੇਮ ਰੱਕੜ ਦਾ ਸਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ’ਤੇ ਉਨ੍ਹਾਂ ਦੇ ਪਿੰਡ ਰੱਕੜਾਂ ਢਾਹਾਂ ਨੇੜੇ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਕੀਤਾ ਜਾਵੇਗਾ। ਮਾਸਟਰ ਪ੍ਰੇਮ ਰੱਕੜ ਦੀ ਮੌਤ ’ਤੇ ਚਰਨਜੀਤ ਸਿੰਘ ਦੌਲਤਪੁਰ, ਕੁਲਦੀਪ ਸਿੰਘ ਝਿੰਗੜ, ਜੋਗਿੰਦਰ ਲੜੋਆ, ਸੁਖਦੇਵ ਗਰਚਾ, ਦਰਸ਼ਣ ਸਿੰਘ ਮੱਟੂ, ਸੁਭਾਸ਼ ਮੱਟੂ, ਮਹਾਂ ਸਿੰਘ ਰੋੜੀ, ਦਵਿੰਦਰ ਹੀਉਂ, ਮਾ. ਲਾਲ ਚੰਦ, ਰਾਜ ਹੀਉਂ, ਤਰਸੇਮ ਸਿੰਘ ਪਠਲਾਵਾ, ਸੁਰਜੀਤ ਗੁਰੂ, ਸੁਨੀਲਮ ਮੰਡ ਅਤੇ ਹਰੀ ਬਿਲਾਸ ਹੀਉਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਰਾਤ ਸਮੇਂ ਖੜ੍ਹੇ ਵਾਹਨ ਬਣ ਸਕਦੇ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਸੱਤ ਮਹੀਨਿਆਂ ਦੀ ਉਡੀਕ ਮਗਰੋਂ ਰੈਲਮਾਜਰਾ ਦੀ ਸੜਕ ਦਾ ਕੰਮ ਸ਼ੁਰੂ ਹੋਣ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।