18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਵਾਂਸ਼ਹਿਰ ’ਚ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

ਨਵਾਂਸ਼ਹਿਰ, 17 ਨਵੰਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ, ਨਵਾਂਸ਼ਹਿਰ ਵਿਖੇ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ।

ਰੈੱਡ ਕਰਾਸ ਨਵਾਂਸ਼ਹਿਰ ਵਿਖੇ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਸੰਬੋਧਨ ਕਰਦੇ ਹੋਏ। 18-11-2026
ਨਵਾਂਸ਼ਹਿਰ, 17 ਨਵੰਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ, ਨਵਾਂਸ਼ਹਿਰ ਵਿਖੇ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਹਨਾਂ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਲੁਧਿਆਣਾ ਵਿਖੇ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਅਤੇ ਸਾਹਿਬ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਤੋਂ ਬਾਅਦ ਲੁਧਿਆਣਾ ਅਤੇ ਉੜੀਸਾ ਵੀ ਆਪਣੇ ਚਾਚੇ ਕੋਲ ਪੜ੍ਹਨ ਗਏ। ਛੋਟੀ ਉਮਰ ਵਿੱਚ ਹੀ ਪਿਤਾ ਦਾ ਸਾਇਆ ਉਠ ਜਾਣ ’ਤੇ ਦਾਦੇ ਨੇ ਦੇਖਭਾਲ ਕੀਤੀ। 1912 ਵਿੱਚ ਅਮਰੀਕਾ ਵਿਖੇ ਉਚੇਰੀ ਪੜ੍ਹਾਈ ਲਈ ਉਥੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ, ਜਿਸ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ। ਇੰਨੇ ਨੂੰ ਉਹਨਾਂ ਦਾ ਮੇਲ ਲਾਲਾ ਹਰਦਿਆਲ ਜੀ ਅਤੇ ਸੋਹਣ ਸਿੰਘ ਭਕਨਾ ਨਾਲ ਹੋਇਆ ਅਤੇ ਗਦਰ ਪਾਰਟੀ ਦੇ ਮੈਂਬਰ ਬਣ ਗਏ ਅਤੇ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਉਹਨਾਂ ਨੇ ਗਦਰ ਪਾਰਟੀ ਮੋਹਰੀ ਕਤਾਰ ਵਿੱਚ ਕੰਮ ਕੀਤਾ। ਦੂਜੇ ਵਿਸ਼ਵ ਯੁੱਧ ਨੂੰ ਮੁੱਖ ਰੱਖਦਿਆਂ ਅਤੇ ਭਾਰਤ ਦੀ ਆਜ਼ਾਦੀ ਢੁੱਕਵਾਂ ਸਮਾਂ ਮੰਨਦੇ ਹੋਏ 1914 ਵਿੱਚ ਭਾਰਤ ਆਏ ਤੇ ਮੁਖਬਰਾਂ ਨੇ ਫੜਾ ਦਿੱਤਾ ਤੇ ਫਾਂਸੀ ਦੀ ਸਜ਼ਾ ਹੋਈ ਤੇ 1915 ਨੂੰ ਸੈਂਟਰਲ ਜੇਲ ਲਾਹੌਰ ਵਿੱਚ ਫਾਂਸੀ ਦਿੱਤੀ। ਉਹਨਾਂ ਦੱਸਿਆ ਕਿ 19 ਸਾਲ 5 ਮਹੀਨੇ ਦੇ ਨੌਜਵਾਨ ਦੀ ਸੋਚ ਨਾਲ ਅੱਜ ਦੇ ਨੌਜਵਾਨ ਕਿਉਂ ਨਹੀਂ ਜੁੜ ਰਹੇ, ਕਿਉਂ ਅੱਜ ਵੀ ਆਜ਼ਾਦ ਭਾਰਤ ਵਿੱਚ ਕਈ ਕਿਸਮ ਦੀਆਂ ਗੁਲਾਮੀ ਹਨ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੇ ਗੁਲਾਮ ਹਨ। ਆਰਥਿਕ ਕਾਣੀ ਵੰਡ, ਬੇਰੁਜ਼ਗਾਰੀ, ਧਾਰਮਿਕ ਕੱਟੜਤਾ, ਜਾਤੀਵਾਦ, ਮਹਿੰਗਾਈ ਆਦਿ ਮੁੱਦੇ ਮੂੰਹ ਅੱਡੀ ਖੜੇ ਹਨ। ਇਹਨਾਂ ਨੂੰ ਨੀਤੀਬੱਧ ਬਣਾਉਣ ਲਈ ਨੌਜਵਾਨ ਵਰਗ ਦੀ ਜਿੰਮੇਵਾਰੀ ਹੈ। ਇਸ ਮੌਕੇ ਤੇ ਕਮਲਜੀਤ ਕੌਰ ਨੇ ਉਹਨਾਂ ਦੇ ਬਚਪਨ, ਪਰਿਵਾਰ ਅਤੇ ਗਦਰ ਲਹਿਰ ਵਿੱਚ ਨਿਭਾਈ ਭੂਮਿਕਾ ਬਾਰੇ ਚਰਚਾ ਕੀਤੀ ਇਸ ਮੌਕੇ ’ਤੇ ਕੁਲਵੰਤ ਸਿੰਘ, ਮਨਜੀਤ ਸਿੰਘ, ਦਿਨੇਸ਼ ਕੁਮਾਰ, ਕਮਲਾ ਰਾਣੀ, ਕੋਮਲ ਪ੍ਰੀਤ ਪਰਵੀਨ ਕੁਮਾਰੀ, ਮਰੀਜ਼ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੱਤ ਮਹੀਨਿਆਂ ਦੀ ਉਡੀਕ ਮਗਰੋਂ ਰੈਲਮਾਜਰਾ ਦੀ ਸੜਕ ਦਾ ਕੰਮ ਸ਼ੁਰੂ ਹੋਣ ਦੀ ਤਿਆਰੀ ਅਗਲੀ ਖ਼ਬਰ ਯੂਥ ਅਕਾਲੀ ਦਲ ਆਉਂਦੀਆਂ ਚੋਣਾਂ ’ਚ ਅਹਿਮ ਭੂਮਿਕਾ ਨਿਭਾਏਗਾ- ਚੰਨੀ ਭਰੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।