ਬਾਬਾ ਜੰਡ ਪੀਰ ਦਾ ਸਾਲਾਨਾ 2 ਰੋਜ਼ਾ ਜੋੜ ਮੇਲਾ 14 ਤੋਂ
ਉਸਮਾਨਪੁਰ, 11 ਨਵੰਬਰ (ਸੰਦੀਪ ਮਝੂਰ)-ਦਰਬਾਰ ਬਾਬਾ ਜੰਡ ਪੀਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਦੋ ਰੋਜ਼ਾ ਜੋੜ ਮੇਲਾ 14 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਬਾਬਾ ਸੰਜੀਵ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 14 ਨਵੰਬਰ ਦਿਨ ਸਨਿਚਰਵਾਰ ਸ਼ਾਮ ਨੂੰ ਦਰਬਾਰ ’ਤੇ ਚਿਰਾਗ ਰੌਸ਼ਨ ਅਤੇ ਮਹਿੰਦੀ ਦੀ ਰਸਮ ਹੋਵੇਗੀ।
ਅਜੀਤ ਡੈਸਕ
12-11-2026