12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੀਰ ਨੌਗੱਜਾ ਗੁਣਾਚੌਰ ਵਿਖੇ ਸਾਲਾਨਾ ਜੋੜ ਮੇਲਾ ਅੱਜ

ਬੰਗਾ, 11 ਨਵੰਬਰ (ਕਰਮ ਲਧਾਣਾ)-ਦਰਬਾਰ ਦਰਗਾਹ ਹਰਜਤ ਬਾਬਾ ਨੌਗੱਜਾ ਪੀਰ ਗੁਣਾਚੌਰ ਵਿਖੇ ਬਾਬਾ ਸੰਤ ਰਾਮ ਦੀ ਯਾਦ ਨੂੰ ਸਮਰਪਿਤ 10ਵਾਂ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀਨਸ਼ੀਨ ਸਾਈਂ ਪਵਨ ਸ਼ਾਹ ਵਿਰਦੀ ਦੀ ਰਹਿਨੁਮਾਈ ਹੇਠ 12 ਨਵੰਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਸਾਈਂ ਪਵਨ ਸ਼ਾਹ ਵਿਰਦੀ ਨੇ ਦੱਸਿਆ ਕਿ ਇਸੇ ਦਿਨ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਬਾਅਦ ਵਿੱਚ ਵਿਸ਼ਾਲ ਬ੍ਰਦਰਜ਼ ਕਵਾਲੀ ਪਾਰਟੀ ਬੰਗਾ ਵਲੋਂ ਕਵਾਲੀਆ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਅਜੀਤ ਡੈਸਕ 12-11-2026
ਬੰਗਾ, 11 ਨਵੰਬਰ (ਕਰਮ ਲਧਾਣਾ)-ਦਰਬਾਰ ਦਰਗਾਹ ਹਰਜਤ ਬਾਬਾ ਨੌਗੱਜਾ ਪੀਰ ਗੁਣਾਚੌਰ ਵਿਖੇ ਬਾਬਾ ਸੰਤ ਰਾਮ ਦੀ ਯਾਦ ਨੂੰ ਸਮਰਪਿਤ 10ਵਾਂ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀਨਸ਼ੀਨ ਸਾਈਂ ਪਵਨ ਸ਼ਾਹ ਵਿਰਦੀ ਦੀ ਰਹਿਨੁਮਾਈ ਹੇਠ 12 ਨਵੰਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਸਾਈਂ ਪਵਨ ਸ਼ਾਹ ਵਿਰਦੀ ਨੇ ਦੱਸਿਆ ਕਿ ਇਸੇ ਦਿਨ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਬਾਅਦ ਵਿੱਚ ਵਿਸ਼ਾਲ ਬ੍ਰਦਰਜ਼ ਕਵਾਲੀ ਪਾਰਟੀ ਬੰਗਾ ਵਲੋਂ ਕਵਾਲੀਆ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਲਵਲੀ ਨਕਾਲ ਪਾਰਟੀ ਨਵਾਂਸ਼ਹਿਰ ਵਲੋਂ ਨਕਲਾਂ ਦਾ ਪ੍ਰੋਗਰਾਮ ਕੀਤਾ ਜਾਵੇਗਾ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਲਈ ਸਵੇਰੇ ਚਾਹ-ਪਕੌੜਿਆਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਅਤੇ ਦੁਪਹਿਰ ਸਮੇਂ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਭਗਵਾਨ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ’ਚ ਮਹਾਂ ਉਤਸਵ ਸਮਾਗਮ ਅਗਲੀ ਖ਼ਬਰ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਰੌਬੀ ਕੰਗ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਸਮੇਂ। ਨਵਾਂਸ਼ਹਿਰ ਦੇ ਹਲਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।