12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਗਵਾਨ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ’ਚ ਮਹਾਂ ਉਤਸਵ ਸਮਾਗਮ

ਬੰਗਾ, 11 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗਿਆਨ ਵਿਗਿਆਨ ਅਤੇ ਸ਼ਿਲਪ ਕਲਾ ਦੇ ਜਨਮ ਦਾਤਾ ਜਗਤ ਗੁਰੂ ਭਗਵਾਨ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 29ਵਾਂ ਸਲਾਨਾ ਪੂਜਾ ਮਹਾਂ ਉਤਸਵ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਰੋਡ, ਬੰਗਾ (ਸ਼. ਭ.

ਅਜੀਤ ਡੈਸਕ 12-11-2026
ਬੰਗਾ, 11 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗਿਆਨ ਵਿਗਿਆਨ ਅਤੇ ਸ਼ਿਲਪ ਕਲਾ ਦੇ ਜਨਮ ਦਾਤਾ ਜਗਤ ਗੁਰੂ ਭਗਵਾਨ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 29ਵਾਂ ਸਲਾਨਾ ਪੂਜਾ ਮਹਾਂ ਉਤਸਵ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਰੋਡ, ਬੰਗਾ (ਸ਼.ਭ.ਸ. ਨਗਰ) ਵਿਖੇ ਵਿਸ਼ਵਕਰਮਾ ਮੰਦਰ ਸਭਾ ਰਜਿ. ਬੰਗਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਪੰਡਿਤ ਸ਼ਾਸ਼ਤਰੀ ਮੋਹਿਤ ਸ਼ਰਮਾ ਨੇ ਹਵਨ ਯੱਗ ਦੀ ਰਸਮ ਨਿਭਾਈ ਉਪਰੰਤ ਵਿਸ਼ਵਕਰਮਾ ਮਹਾਂ ਪੁਰਾਣ ਪਾਠ ਦਾ ਭੋਗ ਪਾਇਆ ਤੇ ਝੰਡੇ ਦੀ ਰਸਮ ਸੋਮ ਨਾਥ ਜਾਂਗੜਾ ਨੇ ਅਦਾ ਕੀਤੀ ਗਈ। ਉਪਰੰਤ ਸਟੇਜ ਪ੍ਰੋਗਰਾਮ ਆਰੰਭ ਹੋਇਆ ਜਿਸ ਵਿੱਚ ਭਜਨ ਮੰਡਲੀ ਜਿੰਮੀ ਯੁਵਰਾਜ ਐਂਡ ਪਾਰਟੀ ਬੰਗਾ ਵਾਲੇ ਅਤੇ ਕੌਰ ਸਿਸਟਰਜ਼ ਐਂਡ ਪਾਰਟੀ ਅਤੇ ਉੱਘੇ ਲੋਕ ਗਾਇਕ ਰੇਸ਼ਮ ਸਿੰਘ ਰੇਸ਼ਮ ਨੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਨਿਰਮਲ ਆਸ਼ਰਮ ਕੁਟੀਆ ਕਜਲਾ, ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ, ਸਵਾਮੀ ਸ਼ੰਕਰਾਨੰਦ ਪਰਬਤ ਪੱਦੀ ਮੰਠ ਵਾਲੀ, ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ ਲੋਕ ਸਭਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਡਾ. ਸਤਵਿੰਦਰਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਬੰਗਾ ਸ਼੍ਰੋਮਣੀ ਅਕਾਲੀ ਦਲ, ਡਾ. ਧਰਮ ਪਾਲ ਆਈ.ਏ.ਐਸ ਹਲਕਾ ਇੰਚਾਰਜ ਬੰਗਾ ਭਾਜਪਾ, ਸਤਵੀਰ ਸਿੰਘ ਪੱਲੀ ਝਿੱਕੀ, ਜਤਿੰਦਰ ਕੌਰ ਐਡਵੋਕੇਟ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਗਾਇਕ ਅਮਰਦੀਪ ਬੰਗਾ, ਜਥੇਦਾਰ ਤਰਲੋਕ ਸਿੰਘ ਫਲੋਰਾ ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਜਿਸ ਨਾਲ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸਮੁੱਚੀ ਕਾਰਵਾਈ ਪੰਡਿਤ ਸ਼ਾਮ ਲਾਲ ਆਰੀਆ ਅਤੇ ਰਜੇਸ਼ ਕਲਸੀ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਪ੍ਰਧਾਨ ਬਲਵੀਰ ਸਿੰਘ ਸੰਦਲ, ਰਜੇਸ਼ ਕਲਸੀ, ਲਾਹੌਰੀ ਰਾਮ, ਰਾਜ ਕੁਮਾਰ, ਸੱਤਪਾਲ, ਤਲਵਿੰਦਰ ਪਨੇਸਰ, ਪਰਮਜੀਤ ਸਿਆਣ, ਭੁਪਿੰਦਰ ਸਿੰਘ ਅਟਾਰੀ, ਸੁਰਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਬਾਜਵਾ, ਜਸਵਿੰਦਰ ਸਿੰਘ ਮਾਨ, ਨਰਿੰਦਰਜੀਤ ਰੱਤੂ ਉਪ ਪ੍ਰਧਾਨ ਨਗਰ ਕੌਂਸਲ ਬੰਗਾ, ਜਸਵੰਤ ਸਿੰਘ, ਕੁਲਦੀਪ ਸਿੰਘ ਪਾਬਲਾ, ਬਲਵੀਰ ਸਿੰਘ ਪਾਬਲਾ, ਬਲਜਿੰਦਰ ਸਿੰਘ ਸਿਆਣ, ਕਰਨਵੀਰ ਸਿੰਘ ਸਿਆਣ, ਭੁਪਿੰਦਰ ਸਿੰਘ ਸਿਆਣ, ਸੋਮ ਨਾਥ ਜਾਂਗੜਾ, ਕੁਲਵੰਤ ਬੱਬਰ, ਡਾ. ਹਰੀ ਕ੍ਰਿਸ਼ਨ, ਪੰਕਜ ਗੋਇਲ, ਲਖਬੀਰ ਸਿੰਘ ਸਰਪੰਚ, ਅਮਰਜੀਤ ਸਿੰਘ ਜੀਂਦੋਵਾਲ, ਨੰਬਰਦਾਰ ਅਮਰੀਕ ਸਿੰਘ, ਰਣਜੀਤ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਕਲਸੀ, ਅਮਰੀਕ ਸਿੰਘ ਸੋਨੀ, ਕੁਲਵੰਤ ਸਿੰਘ, ਰਾਮ ਪਾਲ, ਜਗਜੀਤ ਸਿੰਘ, ਮਨਜਿੰਦਰ ਸਿੰਘ, ਹਰਪਾਲ ਸਿੰਘ ਸਿੱਧੂ, ਸਰਬਜੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਭੰਬਰਾ ਗੋਤ ਸਤੀ ਮਾਤਾ ਦਾ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਪੀਰ ਨੌਗੱਜਾ ਗੁਣਾਚੌਰ ਵਿਖੇ ਸਾਲਾਨਾ ਜੋੜ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।