ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀ ਇਨਾਮੀ ਰਾਸ਼ੀ 1.50 ਲੱਖ
ਬੰਗਾ, 11 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - 28ਵੇਂ ਵਰ੍ਹੇ ’ਚ ਪਹੁੰਚ ਚੁੱਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਸਰਪ੍ਰਸਤ ਸਰਦਾਰ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਅਨਮੋਲ ਪੈਲੇਸ ਬੰਗਾ ਵਿਖੇ ਕੀਤੀ ਗਈ। ਇਹ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ 5 ਤੋਂ 10 ਦਸੰਬਰ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਉਂਡ ਵਿਚ ਖੇਡਿਆ ਜਾਵੇਗਾ।
ਮ
ਮੀਟਿੰਗ ਉਪਰੰਤ ਗੱਲਬਾਤ ਸਮੇਂ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ।
12-11-2026
ਬੰਗਾ, 11 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - 28ਵੇਂ ਵਰ੍ਹੇ ’ਚ ਪਹੁੰਚ ਚੁੱਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਸਰਪ੍ਰਸਤ ਸਰਦਾਰ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਅਨਮੋਲ ਪੈਲੇਸ ਬੰਗਾ ਵਿਖੇ ਕੀਤੀ ਗਈ। ਇਹ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ 5 ਤੋਂ 10 ਦਸੰਬਰ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਉਂਡ ਵਿਚ ਖੇਡਿਆ ਜਾਵੇਗਾ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਬੰਧਕੀ ਸਕੱਤਰ ਸਰਦਾਰ ਹਰਜੀਤ ਸਿੰਘ ਮਾਹਲ ਅਤੇ ਪ੍ਰੈੱਸ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਦੱਸਿਆ ਕਿ ਇਸ ਵਾਰ ਦੇ ਟੂਰਨਾਮੈਂਟ ਨੂੰ ਹੋਰ ਬਿਹਤਰ ਅਤੇ ਰੋਚਕ ਬਣਾਉਣ ਲਈ ਕੁਝ ਮਹੱਤਵਪੂਰਨ ਫੈਸਲੇ ਮੀਟਿੰਗ ਵਿੱਚ ਕੀਤੇ ਗਏ। ਜਿਨ੍ਹਾਂ ਵਿੱਚ ਸਭ ਤੋਂ ਅਹਿਮ ਫੈਸਲਾ ਇਹ ਕੀਤਾ ਗਿਆ ਕਿ ਫੁੱਟਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ‘ਕਲੱਬ ਕੈਟਾਗਰੀ’ ਦੀ ਜੇਤੂ ਟੀਮ ਦੀ ਇਨਾਮੀ ਰਾਸ਼ੀ ਇਕ ਲੱਖ ਰੁਪਏ ਤੋਂ ਵਧਾ ਕੇ ਡੇਢ ਲੱਖ ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ ਉਪ ਜੇਤੂ ਟੀਮ ਲਈ ਰਾਸ਼ੀ 75 ਹਜ਼ਾਰ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਲੱਬ ਕੈਟਾਗਰੀ ਵਿੱਚ ਇੱਕ ਬੈਸਟ ਪਲੇਅਰ ਕੱਢਿਆ ਜਾਵੇਗਾ ਜਿਸ ਨੂੰ ਇਨਾਮ ਵਜੋਂ ਬਿਹਤਰੀਨ ਕਿਸਮ ਦੀ 32 ਇੰਚ ਦੀ ਐਲ.ਈ.ਡੀ ਦਿੱਤੀ ਜਾਵੇਗੀ। ਟੂਰਨਾਮੈਂਟ ਵਿੱਚ ਦਰਸ਼ਕਾਂ ਦੀ ਰੁਚੀ ਬਣਾਈ ਰੱਖਣ ਲਈ ਹਰ ਦਿਨ ਲੱਕੀ ਡਰਾਅ ਕੱਢਿਆ ਜਾਵੇਗਾ, ਜਿਸ ਵਿੱਚੋਂ ਦਰਸ਼ਕਾਂ ਲਈ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਵਾਰ ਕਮੇਟੀ ਵੱਲੋਂ ਇਲਾਕੇ ਦੇ ਐਸੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਇਸ ਸਾਲ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਇਸ ਖਿੱਤੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਲੱਬ ਕੈਟਾਗਰੀ ਵਿੱਚ ਇਸ ਵਾਰ ਚੋਟੀ ਦੀਆਂ 12 ਕਲੱਬਾਂ ਭਾਗ ਲੈਣਗੀਆਂ ਅਤੇ ਇਲਾਕੇ ਵਿੱਚ ਫੁੱਟਬਾਲ ਨੂੰ ਉਤਸ਼ਾਹਤ ਕਰਨ ਲਈ ਬੱਚਿਆਂ ਦੀਆਂ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਟੂਰਨਾਮੈਂਟ ਦੀ ਸ਼ੁਰੂਆਤ ਸਰਦਾਰ ਝਲਮਣ ਸਿੰਘ ਸਿੱਧੂ ਸੋਤਰਾਂ ਤੇ ਸ਼ਰਨਜੀਤ ਸਿੰਘ ਮਾਹਲ ਵੱਲੋਂ ਝੰਡਾ ਝੁਲਾਉਣ ਰਸਮ ਨਾਲ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਿੱਤ ਸਕੱਤਰ ਕਸ਼ਮੀਰੀ ਲਾਲ, ਜਰਨੈਲ ਸਿੰਘ ਪੱਲੀ ਝਿੱਕੀ ਉੱਪ ਪ੍ਰਧਾਨ ਪੀ.ਐਫ.ਏ, ਸੁਰਿੰਦਰ ਸਿੰਘ ਖਾਲਸਾ, ਦਰਸ਼ਣ ਸਿੰਘ ਮਾਹਲ, ਦਲਜੀਤ ਸਿੰਘ ਗਿੱਦਾ, ਡਾ. ਗੁਰਮੀਤ ਸਰਾਂ, ਸਰਬਜੀਤ ਮੰਗੂਵਾਲ, ਜਸਵੰਤ ਖਟਕੜ, ਸਤਵੀਰ ਸਿੰਘ ਫੁੱਟਬਾਲ ਕੋਚ, ਅਮਨਦੀਪ ਥਾਂਦੀ ਫੁੱਟਬਾਲ ਕੋਚ, ਜਸਵੀਰ ਸਿੰਘ ਮੰਗੂਵਾਲ, ਪਿਆਰਾ ਸਿੰਘ ਕਾਹਮਾ ਅਤੇ ਸੁੱਚਾ ਰਾਮ ਖਟਕੜ ਹਾਜ਼ਰ ਰਹੇ।