23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਮਾ. ਜੁਝਾਰ ਸਿੰਘ ਰੱਕੜ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਬਲਾਚੌਰ, 22 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਵਿਦਵਾਨ ਤੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਦੇ ਅਕਾਲ ਚਲਾਣੇ ’ਤੇ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਮੈਲਬੌਰਨ ਆਸਟ੍ਰੇਲੀਆ ਤੋਂ ਮੰਚ ਦੇ ਪ੍ਰਧਾਨ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਸੰਦੇਸ਼ ਰਾਹੀਂ ਆਖਿਆ ਕਿ ਉਨ੍ਹਾਂ ਦੇ ਪਿਤਾ ਮਹਾਂਕਾਵਿ ਲੇਖਕ ਸਵ.

ਅਜੀਤ ਡੈਸਕ 23-10-2026
ਬਲਾਚੌਰ, 22 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਵਿਦਵਾਨ ਤੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਦੇ ਅਕਾਲ ਚਲਾਣੇ ’ਤੇ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਮੈਲਬੌਰਨ ਆਸਟ੍ਰੇਲੀਆ ਤੋਂ ਮੰਚ ਦੇ ਪ੍ਰਧਾਨ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਸੰਦੇਸ਼ ਰਾਹੀਂ ਆਖਿਆ ਕਿ ਉਨ੍ਹਾਂ ਦੇ ਪਿਤਾ ਮਹਾਂਕਾਵਿ ਲੇਖਕ ਸਵ. ਗੁਰਦੇਵ ਸਿੰਘ ਰਾਏ ਬਾਨੀ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਸਮਕਾਲੀ ਮਾਸਟਰ ਜੁਝਾਰ ਸਿੰਘ ਬਹੁਤ ਦੂਰ ਅੰਦੇਸ਼ੀ ਸੋਚ ਦੇ ਮਾਲਿਕ ਸਨ ਅਤੇ ਇਨਕਲਾਬੀ ਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਉਨ੍ਹਾਂ ਕਿਹਾ ਕਿ ਮਾਸਟਰ ਜੁਝਾਰ ਸਿੰਘ ਲੰਮਾਂ ਸਮਾਂ ਪੰਜਾਬੀ ਸਾਹਿਤ ਮੰਚ ਨਾਲ ਜੁੜੇ ਰਹੇ ਅਤੇ ਸਵ. ਗੁਰਦੇਵ ਸਿੰਘ ਰਾਏ ਵਾਂਗ ਮਾਸਟਰ ਜੁਝਾਰ ਸਿੰਘ ਰੱਕੜ ਨਵੇਂ ਲੇਖਕਾਂ ਦੇ ਰਾਹ ਦਰੇਸਾ ਸਨ। ਰਾਏ ਨੇ ਆਖਿਆ ਕਿ ਮਾਸਟਰ ਜੁਝਾਰ ਸਿੰਘ ਦੇ ਸਦੀਵੀ ਵਿਛੋੜੇ ਕਾਰਨ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਬਲਾਚੌਰ ਇਲਾਕਾ ਇਕ ਸੁਹਿਰਦ ਲੇਖਕ/ ਵਿਦਵਾਨ/ ਚਿੰਤਕ ਤੋਂ ਵਾਂਝਾ ਹੋ ਗਿਆ। ਇਸੇ ਤਰ੍ਹਾਂ ਐਡਵੋਕੇਟ ਮਨਮੋਹਨ ਸਿੰਘ ਨਾਗਰਾ, ਪ੍ਰਿੰਸੀਪਲ ਜਗਮੋਹਨ ਸਿੰਘ ਨਾਗਰਾ, ਸਰਪ੍ਰਸਤ ਗਿਆਨੀ ਹਰਨਾਮ ਸਿੰਘ ਜੋਸ਼ੀਲਾ, ਮਾਸਟਰ ਬਨਾਰਸੀ ਦਾਸ ਰੱਤੇਵਾਲ, ਜਿੰਦੀ ਥੋਪੀਆ, ਮਾਸਟਰ ਪਰਮਜੀਤ ਮਿੰਟੂ ਸਟੇਟ ਐਵਾਰਡੀ, ਮਾਸਟਰ ਹਰਜਿੰਦਰ ਸਿੰਘ ਉੱਲਦਣੀ, ਗੁਰਜਿੰਦਰ ਸਿੰਘ ਸਾਹਦੜ੍ਹਾ, ਮੋਹਨ ਸਿਘ ਰਾਏ, ਮਾਸਟਰ ਹਰੀ ਸਿੰਘ ਰੱਕੜ, ਦੀਦਾਰ ਸਿੰਘ ਬਹਿਲ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਮਾਸਟਰ ਮਹਿੰਦਰ ਸਿੰਘ ਪਨਾਮ, ਮਹਿੰਦਰ ਸਿੰਘ ਸੱਚਦੇਵ, ਮਾਸਟਰ ਭਾਗ ਰਾਮ ਬੰਗੜ ਗੜ੍ਹੀ, ਮਾਸਟਰ ਉਜਾਗਰ ਸਿੰਘ ਕੰਦੋਲਾ ਨੇ ਵੀ ਮਾਸਟਰ ਜੁਝਾਰ ਸਿੰਘ ਰੱਕੜ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਬਿੱਟੂ ਦਾ ਝੰਡੇਰ-ਖੁਰਦ ’ਚ ਸਨਮਾਨ ਅਗਲੀ ਖ਼ਬਰ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਵਲੋਂ ਮਨਾਏ ਦੁਸਹਿਰੇ ਦੇ ਤਿਉਹਾਰ ਨੇ ਦਰਸ਼ਕਾਂ ਦਾ ਮਨ ਮੋਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।