23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਵਲੋਂ ਮਨਾਏ ਦੁਸਹਿਰੇ ਦੇ ਤਿਉਹਾਰ ਨੇ ਦਰਸ਼ਕਾਂ ਦਾ ਮਨ ਮੋਹਿਆ

ਕਟਾਰੀਆਂ, 22 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਐਨ. ਆਰ.

ਪਿੰਡ ਫਰਾਲਾ ਵਿਖੇ ਮਨਾਏ ਗਏ ਦੁਸਹਿਰੇ ਦੀ ਝਲਕ। 23-10-2026
ਕਟਾਰੀਆਂ, 22 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਐਨ. ਆਰ. ਆਈਜ਼, ਨਗਰ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਦੁਸਹਿਰੇ ਵਿਚ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਬਲਵੀਰ ਸਿੰਘ ਬਾਲੀ ਅਟਵਾਲ, ਰਾਮ ਮੂਰਤੀ ਸ੍ਰੀਧਰ, ਜਨਾਬ ਇਕਬਾਲ ਮੁਹੰਮਦ, ਜਸਪ੍ਰੀਤ ਸਿੰਘ ਮਾਨ, ਰਾਜੂ ਨੰਬਰਦਾਰ, ਅਮਰਜੀਤ ਸਵਾਦੀ ਆਦਿ ਸੇਵਾਦਾਰਾਂ ਨੇ ਕਿਹਾ ਕਿ ਦੁਸਹਿਰੇ ਵਿਚ ਹਰ ਸਾਲ ਸੰਗਤਾਂ ਦਾ ਹੋ ਰਿਹਾ ਇਕੱਠ ਦੀ ਵਧਾਈ ਸਰਬ ਧਰਮ ਮਹਾਂ ਸਭਾ ਦੇ ਸਵ: ਪ੍ਰਧਾਨ ਜਥੇ. ਹਰਭਜਨ ਸਿੰਘ ਅਟਵਾਲ ਨੂੰ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਆਪਣੀ ਜਿੰਦਗੀ ਦੇ ਆਖਰੀ ਦਿਨ ਤੱਕ ਦੁਸਹਿਰੇ ਨੂੰ ਮਨਾਉਣ ਲਈ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ। ਦੁਸਹਿਰੇ ਦੌਰਾਨ ਸਰਬ ਧਰਮ ਮਹਾਂ ਸਭਾ ਵਲੋਂ ਦਾਨੀ ਸੱਜਣਾਂ ਤੇ ਸਬ ਇੰਸਪੈਕਟਰ ਦੁਨੀ ਚੰਦ, ਏ. ਐਸ. ਆਈ., ਵਿਜੈ ਕੁਮਾਰ ਸ਼ਰਮਾ, ਰਾਮ ਪਾਲ, ਵਰੁਣ ਕੁਮਾਰ ਆਦਿ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਕਿਉਂਕਿ ਏ. ਐਸ. ਆਈ. ਇੰਚਾਰਜ ਚੌਕੀ ਕਟਾਰੀਆਂ ਵਿਜੈ ਕੁਮਾਰ ਸ਼ਰਮਾ, ਸਬ ਇੰਸਪੈਕਟਰ ਦੁਨੀ ਚੰਦ ਤੋਂ ਇਲਾਵਾ ਵੱਖ- ਵੱਖ ਸ਼ਖ਼ਸੀਅਤਾਂ ਵਲੋਂ ਕੁੰਭਕਰਨ, ਮੇਘਨਾਦ ਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ। ਇਸ ਮੌਕੇ ਬਲਵੀਰ ਸਿੰਘ ਬਾਲੀ ਅਟਵਾਲ ਉਪ ਪ੍ਰਧਾਨ, ਰਾਮ ਮੂਰਤੀ ਸ੍ਰੀਧਰ, ਜਨਾਬ ਇਕਬਾਲ ਮੁਹੰਮਦ, ਰਾਜੂ ਨੰਬਰਦਾਰ, ਅਮਰਜੀਤ, ਡਾਇਰੈਕਟਰ ਜਸਵਿੰਦਰ ਸਿੰਘ ਅਟਵਾਲ, ਜੱਸ ਮਾਨ ਨੰਬਰਦਾਰ, ਮਨਦੀਪ ਤਲਵਾਰ, ਜਰਨੈਲ ਨੰਗਲ, ਪਰਮਜੀਤ, ਡਾ. ਵਿੱਕੀ, ਖੁਸ਼ਵਿੰਦਰ ਸਿੰਘ, ਗੁਰਦਾਵਰ ਸਿੰਘ, ਸਾਬੀ ਅਟਵਾਲ, ਗੁਰਪ੍ਰੀਤ ਸਿੰਘ ਸਹੋਤਾ, ਡਾ. ਕਪਲੇਸ਼ ਜੋਸ਼ੀ, ਸੁਰਿੰਦਰ ਪਾਲ, ਸੋਨੂੰ ਰਾਣਾ, ਸੋਨੀ, ਹਰਨਿੰਦਰ ਸਿੰਘ, ਸੁਰਿੰਦਰ ਪਾਲ ਭੱਟੀ, ਸ਼ਿੰਦਰਪਾਲ, ਵਿਵੇਕ ਕੁਮਾਰ ਫਰਾਲਾ, ਜਸਵਿੰਦਰ ਸਿੰਘ ਆਦਿ ਪਿੰਡ ਵਾਸੀਆਂ ਤੋਂ ਇਲਾਵਾ ਚੌਕੀ ਕਟਾਰੀਆਂ ਦੇ ਇੰਚਾਰਜ ਵਿਜੈ ਕੁਮਾਰ ਸ਼ਰਮਾ, ਵਰੁਣ, ਦੁਨੀ ਚੰਦ, ਰਾਮ ਪਾਲ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਮਾ. ਜੁਝਾਰ ਸਿੰਘ ਰੱਕੜ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਜੱਟ ਮਾਜਰੀ ਤੇ ਪੁਰਾਣਾ ਪਿੰਡ ਰੱਤੇਵਾਲ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।