04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਵਲੋਂ ਵਿਧਾਇਕ ਡਾ. ਸੁੱਖੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਬੰਗਾ, 3 ਅਕਤੂਬਰ (ਧਰਮਵੀਰ ਪਾਲ)-ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਡਾ. ਨਵਕਾਂਤ ਭਰੋਮਜਾਰਾ ਦੀ ਅਗਵਾਈ ਤੇ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਦੀ ਪ੍ਰਧਾਨਗੀ ’ਚ ਬੰਗਾ ਦੇ ਵਿਧਾਇਕ ਡਾ.

ਅਜੀਤ ਡੈਸਕ 04-10-2026
ਬੰਗਾ, 3 ਅਕਤੂਬਰ (ਧਰਮਵੀਰ ਪਾਲ)-ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਡਾ. ਨਵਕਾਂਤ ਭਰੋਮਜਾਰਾ ਦੀ ਅਗਵਾਈ ਤੇ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਦੀ ਪ੍ਰਧਾਨਗੀ ’ਚ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰਕਾਰਾਂ ਦੀਆਂ ਮੰਗਾਂ ਸੰਬੰਧੀ ਮੰਗ-ਪੱਤਰ ਦਿੱਤਾ। ਇਸ ਮੌਕੇ ਡਾ. ਨਵਕਾਂਤ ਭਰੋਮਜਾਰਾ ਨੇ ਦੱਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ਼ ਭਰ ਵਿਚ ‘ਮੰਗ ਦਿਵਸ’ ਮਨਾ ਰਹੀ ਹੈ। ਮੰਗ ਪੱਤਰ ਵਿਚ ਨਵੇਂ ਮੀਡੀਆ ਕਮਿਸ਼ਨ ਦਾ ਗਠਨ ਕਰਨ, ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਕਾਨੂੰਨ ਬਨਾਉਣ, ਰੱਦ ਕੀਤੇ ਗਏ ਵਰਕਿੰਗ ਜਰਨਲਿਸਟਸ ਐਕਟਾਂ ਅਧੀਨ ਕਾਨੂੰਨੀ ਅਧਿਕਾਰ ਬਹਾਲ ਕਰਨ, ਨਵੇਂ ਵੇਜ ਬੋਰਡ ਦਾ ਗਠਨ ਕਰਨ ਦੀ ਮੰਗ ਕੀਤੀ। ਸਬ ਡਿਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿਚ ਪੱਤਰਕਾਰਾਂ ਨੂੰ ਸਰੀਰਕ ਹਿੰਸਾ, ਬਦਨੀਅਤੀ ਨਾਲ ਕੀਤੀ ਕਾਨੂੰਨੀ ਕਾਰਵਾਈ ਅਤੇ ਡਿਜੀਟਲ ਪ੍ਰੇਸ਼ਾਨੀ ਸਮੇਤ ਕੰਮਕਾਜ ਨਾਲ ਜੁੜੇ ਵਧਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਦਰ ਸਰਕਾਰ ਤੋਂ ਪੱਤਰਕਾਰਾਂ ਤੇ ਨਿਊਜ਼ ਅਦਾਰਿਆਂ ਦੀ ਸਰੀਰਕ ਸੁਰੱਖਿਆ ਅਤੇ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸੇਸ਼ ਕੇਂਦਰੀ ਕਾਨੂੰਨ ਬਣਾਉਂਣ ਦੀ ਮੰਗ ਕੀਤੀ। ਇਸ ਮੌਕੇ ਸਬ ਡਿਵੀਜ਼ਨ ਬੰਗਾ ਦੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਕਿਹਾ ਕਿ ਫੀਲਡ ਦੇ ਪੱਤਰਕਾਰਾਂ ਦਾ ਸਕੱਤਰੇਤ ਵਿਚ ਸ਼ਨਾਖ਼ਤੀ ਕਾਰਡ ਨੂੰ ਪਹਿਚਾਣ ਪੱਤਰ ਮੰਨ ਕੇ ਦਾਖਲਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਤੇ ਸਬ ਡਵੀਜਨ ਦੇ ਪੱਤਰਕਾਰਾਂ ਨੂੰ ਸਰਕਾਰੀ ਰੇਟਾਂ ਉਪਰ ਰਿਹਾਇਸ਼ੀ ਕੁਆਟਰ ਜਾਂ ਪਲਾਟ ਦੇਣ ਅਤੇ ਸਮੂਹ ਪੱਤਰਕਾਰਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਮੰਗ ਕੀਤੀ। ਇਸ ਮੌਕੇ ਬੰਗਾ ਵਿਖੇ ਪ੍ਰੈੱਸ ਕਲੱਬ ਬਣਾਉਣ ਦੀ ਮੰਗ ਵੀ ਵਿਧਾਇਕ ਡਾ. ਸੁੱਖੀ ਅੱਗੇ ਰੱਖੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਨ ਲਾਲ ਢੰਡਾ, ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਧਰਮਵੀਰ ਪਾਲ ਜਨਰਲ ਸਕੱਤਰ, ਨਰਿੰਦਰ ਮਾਹੀ ਵਾਈਸ ਪ੍ਰਧਾਨ, ਚਰਨਜੀਤ ਸੱਲਾਂ, ਅਵਤਾਰ ਕਲੇਰ, ਪ੍ਰੇਮ ਜੰਡਿਆਲੀ, ਚੰਨੀ ਪਠਲਾਵਾ, ਮੀਨਾਕਸ਼ੀ, ਮਨਪ੍ਰੀਤ ਕੌਰ ਆਦਿ ਵੀ ਹਾਜਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਕੁਲਾਰ ’ਚ ਪਿੰਡ ਦੀ ਸੁੱਖ ਸ਼ਾਂਤੀ ਲਈ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਨਿਰਮਲ ਸਾਗਰ ਪਬਲਿਕ ਸਕੂਲ ’ਚ ਆਧੁਨਿਕ ਜਿੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।