13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੁੱਕੇ ਦਰੱਖਤ ਦੇ ਰਹੇ ਹਨ ਦੁਰਘਟਨਾਵਾਂ ਨੂੰ ਸੱਦਾ

ਔੜ, 12 ਸਤੰਬਰ (ਗੁਰਨਾਮ ਸਿੰਘ ਸੈਣੀ)-ਇਲਾਕੇ ’ਚੋਂ ਲੰਘਦੇ ਫਿਲੌਰ-ਔੜ-ਰਾਹੋਂ ਮੁੱਖ ਸੜਕ ’ਤੇ ਖੜ੍ਹੇ ਦਰਜਨਾਂ ਸੁੱਕੇ ਦਰੱਖਤ ਜਿਥੇ ਦਿਨ ਪ੍ਰਤੀ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਉਥੇ ਹੀ ਸਰਕਾਰੀ ਸੰਪਤੀ ਵੀ ਸੰਬੰਧਤ ਵਿਭਾਗ ਤੇ ਸਰਕਾਰੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚੱਲਦਿਆ ਦਿਨੋ-ਦਿਨ ਨਸ਼ਟ ਹੁੰਦੀ ਜਾ ਰਹੀ ਹੈ। ਵਰਨਣਯੋਗ ਹੈ ਕਿ ਉਕਤ ਸੜਕ ਦੇ ਦੋਨੋ ਪਾਸੇ ਅਨੇਕਾਂ ਅਜਿਹੇ ਦਰੱਖਤ ਖੜ੍ਹੇ ਹਨ, ਜੋ ਆਪਣੀ ਉਮਰ ਹੰਢਾਉਣ ਜਾਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਕਾਰਨ ਸੁੱਕ ਚੁੱਕੇ ਹਨ ਤੇ ਜਿਨ੍ਹਾਂ ਵਿਚੋਂ ਵਧੇਰੇ ਇਸ ਸਥਿਤੀ ਵਿਚ ਹਨ ਉਹ ਕਿਸੇ ਸਮੇਂ ਵੀ ਗਲ ਸੜ ਕੇ ਡਿੱਗ ਸਕਦੇ ਹਨ।

ਫਿਲੌਰ-ਔੜ-ਰਾਹੋਂ ਮੁੱਖ ਸੜਕ ’ਤੇ ਖੜ੍ਹੇ ਸੁੱਕੇ ਦਰੱਖਤਾਂ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਗੁਰਨਾਮ ਸਿੰਘ ਸੈਣੀ 13-09-2026
ਔੜ, 12 ਸਤੰਬਰ (ਗੁਰਨਾਮ ਸਿੰਘ ਸੈਣੀ)-ਇਲਾਕੇ ’ਚੋਂ ਲੰਘਦੇ ਫਿਲੌਰ-ਔੜ-ਰਾਹੋਂ ਮੁੱਖ ਸੜਕ ’ਤੇ ਖੜ੍ਹੇ ਦਰਜਨਾਂ ਸੁੱਕੇ ਦਰੱਖਤ ਜਿਥੇ ਦਿਨ ਪ੍ਰਤੀ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਉਥੇ ਹੀ ਸਰਕਾਰੀ ਸੰਪਤੀ ਵੀ ਸੰਬੰਧਤ ਵਿਭਾਗ ਤੇ ਸਰਕਾਰੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚੱਲਦਿਆ ਦਿਨੋ-ਦਿਨ ਨਸ਼ਟ ਹੁੰਦੀ ਜਾ ਰਹੀ ਹੈ। ਵਰਨਣਯੋਗ ਹੈ ਕਿ ਉਕਤ ਸੜਕ ਦੇ ਦੋਨੋ ਪਾਸੇ ਅਨੇਕਾਂ ਅਜਿਹੇ ਦਰੱਖਤ ਖੜ੍ਹੇ ਹਨ, ਜੋ ਆਪਣੀ ਉਮਰ ਹੰਢਾਉਣ ਜਾਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਕਾਰਨ ਸੁੱਕ ਚੁੱਕੇ ਹਨ ਤੇ ਜਿਨ੍ਹਾਂ ਵਿਚੋਂ ਵਧੇਰੇ ਇਸ ਸਥਿਤੀ ਵਿਚ ਹਨ ਉਹ ਕਿਸੇ ਸਮੇਂ ਵੀ ਗਲ ਸੜ ਕੇ ਡਿੱਗ ਸਕਦੇ ਹਨ। ਉਕਤ ਸੁੱਕੇ ਦਰੱਖਤਾਂ ਤੋਂ ਟੁੱਟ ਕੇ ਡਿੱਗਣ ਵਾਲੀਆਂ ਟਾਹਣੀਆਂ ਨਾਲ ਜਿਥੇ ਆਮ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ, ਉਥੇ ਹੀ ਇਨ੍ਹਾਂ ਦਰੱਖਤਾਂ ਨੂੰ ਬਾਲਣ ਲਈ ਕੱਟਣ ਤੋਂ ਪ੍ਰਵਾਸੀ ਮਜ਼ਦੂਰ ਵੀ ਝਿਜਕਦੇ ਨਹੀ ਹਨ। ਇਨ੍ਹਾਂ ਸੁੱਕੇ ਦਰਖਤਾਂ ਦੀ ਸਰਕਾਰੀ ਵਿਭਾਗਾਂ ਵਲੋਂ ਕੋਈ ਵੀ ਪੁੱਛ-ਪ੍ਰਤੀਤ ਨਾ ਹੋਣ ਕਰਕੇ ਜਿਥੇ ਲੋਕਾਂ ਦੀ ਸਰਕਾਰੀ ਸੰਪਤੀ ਦਾ ਪ੍ਰਤੀ ਦਿਨ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਸੰਬੰਧਤ ਵਿਭਾਗਾਂ ਦੀ ਢਿੱਲੀ ਕਾਰਗੁਜਾਰੀ ਵੀ ਨਜ਼ਰ ਆਉਦੀ ਹੈ। ਇਸ ਇਲਾਕੇ ਦੇ ਆਮ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਰਕਾਰ ਨੂੰ ਇਸ ਪਾਸੇ ਵੱਲ ਵੀ ਆਪਣੀ ਸਵੱਲੀ ਨਜਰ ਮਾਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਹਾਦਸਿਆ ਤੋਂ ਬਚਾਉਣ ਦੇ ਨਾਲ ਉਕਤ ਦਰੱਖਤਾਂ ਨੂੰ ਕਟਵਾ ਕੇ ਸਰਕਾਰ ਦੇ ਖਜਾਨੇ ਵਿਚ ਇਜ਼ਾਫਾ ਕੀਤਾ ਜਾਵੇ।
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਚੱਕ ਸਿੰਘਾਂ ਤੇ ਰੁੜਕੀ ਖਾਸ ਵਿਖੇ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਲਾਉਣ ’ਤੇ ਸੜੋਆ ਵਾਸੀਆਂ ਨੇ ਹਾਈਕਮਾਨ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।