ਕੇਂਦਰ ਤੇ ਸੂਬਾ ਸਰਕਾਰ ਸਿਰਫ ਪੂੰਜੀਪਤੀ ਕਾਰਪੋਰੇਟ ਪੱਖ ਦੀਆਂ ਨੀਤੀਆਂ ਲਾਗੂ ਕਰ ਰਹੀਆਂ-ਕਰਨ ਸਿੰਘ ਰਾਣਾ
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਕੂਮਤ ਦੇ ਨਸ਼ੇ ਵਿਚ ਇਨਸਾਫ ਪਸੰਦ ਤੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਪੁਲਿਸ ਜਬਰ ਨਾਲ ਦਬਾਉਣਾ ਲੋਕ ਰਾਜ ਲਈ ਖ਼ਤਰੇ ਦੀ ਘੰਟੀ ਹੈ ਘੰਟੀ ਹੈ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਇਥੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਕੂਮਤ ਦੇ ਨਸ਼ੇ ਵਿਚ ਇਨਸਾਫ ਪਸੰਦ ਤੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਪੁਲਿਸ ਜਬਰ ਨਾਲ ਦਬਾਉਣਾ ਲੋਕ ਰਾਜ ਲਈ ਖ਼ਤਰੇ ਦੀ ਘੰਟੀ ਹੈ ਘੰਟੀ ਹੈ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਇਥੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਵਿਖੇ ਜੰਤਰ ਮੰਤਰ ’ਤੇ ਵਿਦਿਆਰਥੀ ਨੌਜਵਾਨਾਂ ਦੇ ਹੱਕੀ ਅੰਦੋਲਨ ਨੂੰ ਦਬਾਉਣ ਲਈ ਬੇਤਹਾਸ਼ਾ ਪੁਲਿਸ ਜਬਰ ਕੀਤਾ। ਇਸੇ ਤਰ੍ਹਾਂ ਦਿੱਲੀ ਵਿਚ ਦੋ ਇਸਤਰੀ ਪੱਤਰਕਾਰਾਂ ’ਤੇ ਪਲਿਸ ਨੇ ਸਰਕਾਰ ਨੂੰ ਸਵਾਲ ਕਰਨ ’ਤੇ ਬੇਤਹਾਸ਼ਾ ਤਸ਼ੱਦਦ ਕੀਤਾ। ਪੰਜਾਬ ਵਿਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਚ ਕਿਸਾਨ ਮੋਹਨ ਜੀਤ ਨੇ ਮੁੱਖ ਮੰਤਰੀ ਦੀ ਰੈਲੀ ਵਿਚ ਮਾਰੂ ਨਸ਼ਿਆਂ ਬਾਰੇ ਸਵਾਲ ਕੀਤਾ ਅਤੇ ਰੋਸ ਵਜੋਂ ਆਪਣੇ ਘਰ ’ਤੇ ਰੈਲੀ ਵੱਲ ਕਾਲਾ ਕੱਪੜਾ ਦਿਖਾਇਆ। ਫਿਰ ਜੋ ਪੁਲਿਸ ਅਧਿਕਾਰੀਆਂ ਨੇ ਉਸ ’ਤੇ ਜਬਰ ਢਾਹਿਆ ਉਹ ਲੂਕੰਡੇ ਖੜ੍ਹੇ ਕਰਨ ਵਾਲਾ ਹੈ। ਸਾਥੀ ਰਾਣਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ। ਇਹ ਨੀਤੀਆਂ ਸਿਰਫ ਪੂੰਜੀਪਤੀ ਕਾਰਪੋਰੇਟਾਂ ਦੇ ਤਾਂ ਖਜ਼ਾਨੇ ਭਰ ਰਹੀਆਂ ਹਨ ਪਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਹੋਰ ਮਿਹਨਤੀ ਲੋਕਾਂ ਦਾ ਜੀਵਨ ਨਰਕ ਮਈ ਬਣਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਸੰਗਰੂਰ ਦੀਆਂ ਦੋਵੇਂ ਘਟਨਾਵਾਂ ਹਕੂਮਤੀ ਜਬਰ ਦੀਆਂ ਹਨ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ ਇਨ੍ਹਾਂ ਮੰਦਭਾਗੀ ਘਟਨਾਵਾਂ ਦੀ ਨਿਆਇਕ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਤੇ ਸਿਆਸੀ ਲੋਕਾਂ ਨੂੰ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।