13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਏ.ਆਈ. ਜਾਗਰੂਕਤਾ ਕੋਰਸ ਕਰਵਾਇਆ

ਬੰਗਾ, 12 ਅਗਸਤ (ਧਰਮਵੀਰ ਪਾਲ)- ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ ਦੇ ਆਈ. ਟੀ.

ਅਜੀਤ ਡੈਸਕ 13-08-2026
ਬੰਗਾ, 12 ਅਗਸਤ (ਧਰਮਵੀਰ ਪਾਲ)- ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ ਦੇ ਆਈ.ਟੀ. ਫ੍ਰੀਕਸ ਕਲੱਬ ਵੱਲੋਂ ਸੀ.ਬੀ.ਐੱਸ.ਈ. ਪ੍ਰੋਜੈਕਟ ਅਹਿਤ ਕਲੱਬ ਦੇ ਅਹੁਦੇਦਾਰਾਂ ਤੇ 11ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਗਰੂਕਤਾ ਕੋਰਸ ਸਫ਼ਲਤਾਪੂਰਵਕ ਮੁਕੰਮਲ ਕੀਤਾ ਤੇ ਸਰਟੀਫਿਕੇਟ ਪ੍ਰਾਪਤ ਕੀਤੇ। ਕੋਰਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਕਲੀ ਬੁੱਧੀ (ਏ.ਆਈ.) ਦੀ ਮੁੱਢਲੀ ਜਾਣਕਾਰੀ, ਇਸ ਦੀ ਵਰਤੋਂ, ਜ਼ਿੰਮੇਵਾਰ ਤੇ ਸੁਰੱਖਿਅਤ ਵਰਤੋਂ ਤੇ ਰੋਜ਼ਾਨਾ ਜੀਵਨ ਵਿੱਚ ਇਸਦੀ ਵਧਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਸਿਖਲਾਈ ਦੌਰਾਨ ਵਿਦਿਆਰਥੀਆਂ ਨੇ ਏ.ਆਈ. ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਿਆ ਤੇ ਨਵੀਆਂ ਤਕਨੀਕਾਂ ਬਾਰੇ ਉਪਯੋਗੀ ਜਾਣਕਾਰੀ ਹਾਸਲ ਕੀਤੀ। ਇਸ ਪ੍ਰਾਪਤੀ ਨਾਲ ਵਿਦਿਆਰਥੀਆਂ ਦਾ ਤਕਨੀਕੀ ਗਿਆਨ ਵਧਿਆ ਤੇ ਉਨ੍ਹਾਂ ਵਿੱਚ ਆਧੁਨਿਕ ਤਕਨੀਕਾਂ ਨੂੰ ਸਿੱਖਣ ਪ੍ਰਤੀ ਰੁਚੀ ਤੇ ਆਤਮ-ਵਿਸ਼ਵਾਸ ਪੈਦਾ ਹੋਇਆ। ਸਕੂਲ ਪ੍ਰਬੰਧਕਾਂ ਨੇ ਸਮੂਹ ਅਹੁਦੇਦਾਰਾਂ ਤੇ 11ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਆਈ.ਟੀ. ਫ੍ਰੀਕਸ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਾਈਂ ਜਸਵੀਰ ਦਾਸ ਸਾਬਰੀ ਖਾਨਖਾਨਾ ਵਾਲੇ ਸਵਰਗ ਸਿਧਾਰੇ ਅਗਲੀ ਖ਼ਬਰ ਗਾਇਕ ਤੇ ਲੇਖਕ ਰੇਸ਼ਮ ਸਿੰਘ ਰੇਸ਼ਮ ਦਾ ਧਾਰਮਿਕ ਟਰੈਕ ਕੱਲ੍ਹ ਹੋਵੇਗਾ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।