13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਹਿਰਾਮ ਪੁਲਿਸ ਵਲੋਂ ਹੈਰੋਇਨ ਪੀਂਦਾ 1 ਵਿਅਕਤੀ ਕਾਬੂ

ਬਹਿਰਾਮ, 12 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਬਹਿਰਾਮ ਪੁਲਿਸ ਵਲੋਂ ਜਾਂਚ ਦੌਰਾਨ ਇੱਕ ਵਿਅਕਤੀ ਨੂੰ ਹੈਰੋਇਨ ਪੀਂਦੇ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਏ.

ਅਜੀਤ ਡੈਸਕ 13-08-2026
ਬਹਿਰਾਮ, 12 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਬਹਿਰਾਮ ਪੁਲਿਸ ਵਲੋਂ ਜਾਂਚ ਦੌਰਾਨ ਇੱਕ ਵਿਅਕਤੀ ਨੂੰ ਹੈਰੋਇਨ ਪੀਂਦੇ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਐਸ ਆਈ ਜਸਕਰਨ ਸਿੰਘ ਚੌਂਕੀ ਇੰਚਾਰਜ ਮੇਹਲੀ ਨੇ ਦੱਸਿਆ ਕਿ ਬਹਿਰਾਮ ਤੋਂ ਤਲਵੰਡੀ ਜੱਟਾਂ ਵੱਲ ਪੁਲਿਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਖਾਲੀ ਪਲਾਟਾਂ ਵਿੱਚ ਇੱਕ ਵਿਅਕਤੀ ਹੈਰੋਇਨ ਪੀਂਦਾ ਦੇਖਿਆ। ਪੁਲਿਸ ਪਾਰਟੀ ਦੀ ਮਦਦ ਨਾਲ ਉਸਨੂੰ ਕਾਬੂ ਕੀਤਾ। ਨਾਮ ਪਤਾ ਪੁੱਛਣ ’ਤੇ ਉਸਨੇ ਆਪਣਾ ਨਾਮ ਚਰਨਜੀਤ ਪੁੱਤਰ ਕਰਨੈਲ ਰਾਮ ਵਾਸੀ ਘੁੰਮਣਾ ਦੱਸਿਆ। ਜਿਸ ਨੂੰ ਕਾਬੂ ਕਰਕੇ ਪੁਲਿਸ ਥਾਣਾ ਬਹਿਰਾਮ ਵਿਖੇ ਪਰਚਾ ਦਰਜ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਏ.ਐਸ ਆਈ ਜਸਕਰਨ ਸਿੰਘ ਚੌਂਕੀ ਇੰਚਾਰਜ ਮੇਹਲੀ, ਏ.ਐਸ.ਆਈ ਗੁਰਦੀਪ ਸਿੰਘ, ਏ.ਐਸ.ਆਈ ਸੁਰਿੰਦਰਪਾਲ, ਕਾਂਸਟੇਬਲ ਧੰਨਰਾਜ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਢਾਡੀ ਵਾਰ ਦਾ ਕੀਤਾ ਗਿਆ ਫਿਲਮਾਂਕਣ ਅਗਲੀ ਖ਼ਬਰ ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਤੀਆਂ ਦਾ ਤਿਉਹਾਰ ਤੇ ਜਨਮ ਅਸ਼ਟਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।