12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਮੌਢੇ ‘ਤੇ ਸਟਾਰ ਲਗਾ ਕੇ ਸਬ-ਇੰਸਪੈਕਟਰ ਦੇ ਤੌਰ ‘ਤੇ ਪ੍ਰਵੀਨ ਕੁਮਾਰ ਨੂੰ ਪਦਉੱਨਤ ਕਰਦੇ ਹੋਏ। ਪ੍ਰਵੀਨ ਕੁਮਾਰ ਬਤੌਰ ਸਬ-ਇੰਸਪੈਕਟਰ ਪਦਉੱਨਤ ਹੋਏ

ਨਵਾਂਸ਼ਹਿਰ, 11 ਅਗਸਤ (ਦੀਦਾਰ ਸਿੰਘ ਸ਼ੇਤਰਾ)-ਬੀਤੇ ਲੰਮੇਂ ਸਮੇਂ ਤੋਂ ਨਵਾਂਸ਼ਹਿਰ ਵਿਖੇ ਬਤੌਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਪ੍ਰਵੀਨ ਕੁਮਾਰ ਏ. ਐਸ.

ਅਜੀਤ ਡੈਸਕ 12-08-2026
ਨਵਾਂਸ਼ਹਿਰ, 11 ਅਗਸਤ (ਦੀਦਾਰ ਸਿੰਘ ਸ਼ੇਤਰਾ)-ਬੀਤੇ ਲੰਮੇਂ ਸਮੇਂ ਤੋਂ ਨਵਾਂਸ਼ਹਿਰ ਵਿਖੇ ਬਤੌਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਪ੍ਰਵੀਨ ਕੁਮਾਰ ਏ.ਐਸ.ਆਈ ਤੋਂ ਪਦ-ਉਨਤ ਹੋ ਕੇ ਸਬ-ਇੰਸਪੈਕਟਰ ਬਣ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਵਲੋਂ ਉਨ੍ਹਾਂ ਦੇ ਮੌਢੇ ‘ਤੇ ਸਬ-ਇੰਸਪੈਕਟਰ ਦਾ ਸਟਾਰ ਲਗਾ ਕੇ ਉਨ੍ਹਾਂ ਨੂੰ ਤਰੱਕੀ ਦਿੰਦਿਆਂ ਵਧਾਈ ਦਿੱਤੀ। ਇਸ ਮੌਕੇ ਪਦ-ਉਨਤ ਹੋਣ ਵਾਲੇ ਹੋਰ ਪੁਲਿਸ ਅਫਸਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਬ-ਇੰਸਪੈਕਟਰ ਪ੍ਰਵੀਨ ਕੁਮਾਰ ਕਾਫੀ ਲੰਮੇ ਸਮੇਂ ਤੋਂ ਜ਼ਿਲ੍ਹੇ ਭਰ ਦੇ ਸਕੂਲੀ ਬੱਚਿਆਂ ਨਾਲ ਜ਼ਮੀਨੀ ਪੱਧਰ ‘ਤੇ ਜੁੜ ਕੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਇੱਕ ਚੰਗੇ ਸਮਾਜ ਸੇਵੀ ਦੇ ਰੂਪ ਵਿੱਚ ਵੀ ਵਿਚਰਦਿਆਂ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾਂ ਤਤਪਰ ਰਹੇ ਹਨ। ਉਹਨਾਂ ਨਵਾਂਸ਼ਹਿਰ ਦੀ ਸੜਕ ਸੁਰੱਖਿਆ ਜਾਗਰੁਕਤਾ ਸੁਸਾਇਟੀ ਦੇ ਮੈਂਬਰ ਵਜੋਂ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕਰਵਾਏ ਗਏ ਸਮਾਗਮਾਂ ਦੀ ਪਰੇਡ ਦੌਰਾਨ ਬਤੌਰ ਪਲਟੂਨ ਕਮਾਂਡਰ ਸੇਵਾਵਾਂ ਵੀ ਨਿਭਾਈਆਂ ਅਤੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਫੁੱਟਬਾਲ ਖਿਡਾਰੀ ਬਣਾਉਣ ਦੀ ਮੁਹਾਰਤ ਦਾ ਵੀ ਮਾਣ ਪ੍ਰਾਪਤ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਸ਼ੁਕਰਾਨਾ ਸਮਾਗਮ ਕਰਾਇਆ ਅਗਲੀ ਖ਼ਬਰ ਮਜਾਰਾ ਕਲਾਂ ਦੀ ਅਮਨਦੀਪ ਨੇ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।