08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੋਕਾਂ ਨੂੰ ਭਿਖਾਰੀ ਨਹੀਂ ਬਲਕਿ ਆਤਮ ਨਿਰਭਰ ਬਣਾਉਣਾ ਸਮੇਂ ਦੀ ਲੋੜ - ਲਾਰੈਂਸ ਚੌਧਰੀ

ਬੰਗਾ, 7 ਅਗਸਤ (ਧਰਮਵੀਰ ਪਾਲ) - ਸਟਾਰ ਸਪਾਰਕ ਸੋਲ (ਐਸ. ਐਸ.

ਅਜੀਤ ਡੈਸਕ 08-08-2026
ਬੰਗਾ, 7 ਅਗਸਤ (ਧਰਮਵੀਰ ਪਾਲ) - ਸਟਾਰ ਸਪਾਰਕ ਸੋਲ (ਐਸ.ਐਸ.ਐਸ.) ਵੈਲਫੇਅਰ ਕਮੇਟੀ ਦੀ ਮੀਟਿੰਗ ਪਿੰਡ ਖਟਕਲ ਕਲਾਂ ਵਿਖੇ ਨਰੇਸ਼ ਕੁਮਾਰ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਵੱਡੀ ਗਿਣਤੀ ਵਿੱਚ ਬਿਸ਼ਪ ਤੇ ਪਾਸਟਰਾਂ ਨੇ ਸ਼ਿਰਕਤ ਕੀਤੀ ਤੇ ਪ੍ਰਾਰਥਨਾ ਨਾਲ ਮੀਟਿੰਗ ਨੂੰ ਸ਼ੁਰੂ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਸ਼ਿਰਕਤ ਕੀਤੀ। ਬਿਸ਼ਪ ਗੁਰਨਾਮ ਨੇ ਸੰਸਥਾ ਦੇ ਭਵਿੱਖ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਰਦਾਸ ਕੀਤੀ। ਲਾਰੈਂਸ ਚੌਧਰੀ ਨੇ ਕਿਹਾ ਕਿ 30 ਸਾਲ ਪਹਿਲਾ ਸ਼ੁਰੂ ਕੀਤੇ ਸੀ.ਐਨ.ਐਫ. ਦੇ ਸੰਘਰਸ਼ ਨੇ ਅੱਜ ਸੂਬੇ ਦੇ ਬਹੁਤ ਸਾਰੇ ਲੋਕਾਂ ਨੂੰ ਸੰਘਰਸ਼ ਦੇ ਰਾਹ ਤੌਰ ਕੇ ਆਪਣੇ ਹੱਕਾਂ ਦੇ ਰਾਖੇ ਬਣਨ ਦੇ ਯੋਗ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੀ.ਐਨ.ਐਫ. ਅਤੇ ਐਸ.ਐਸ.ਐਸ. ਮਿਲ ਕੇ ਲੋਕਾਂ ਨੂੰ ਸਵੈਮਾਣ ਅਤੇ ਸਵੈ ਰੁਜ਼ਗਾਰ ਵਿੱਚ ਪੂਰਾ ਸਹਿਯੋਗ ਕਰੇਗਾ। ਸੰਸਥਾ ਦੇ ਉਦੇਸ਼ ਬਾਰੇ ਸੰਸਥਾ ਦੇ ਪ੍ਰਧਾਨ ਨਰੇਸ਼ ਕੁਮਾਰ ਬਾਲੀ, ਉਪ ਪ੍ਰਧਾਨ ਪਾ.ਕੁਲਵੀਰ ਪੀਟਰ, ਆਰ. ਵਿਕਟਰ ਐਂਥਨੀ ਖਜ਼ਾਨਚੀ, ਪਾ.ਵਿਨੈ ਕੌਂਡਲ ਸੰਯੁਕਤ ਕੈਸ਼ੀਅਰ, ਪਾ.ਰਵਪ੍ਰੀਤ ਜਨਰਲ ਸਕੱਤਰ, ਪਾ. ਪਰਮਜੀਤ ਬੀਕਾ ਸਕੱਤਰ, ਬਿਸ਼ਪ ਬਲਵਿੰਦਰ ਇਵੈਂਟ ਮੈਨੇਜਰ, ਪਾ. ਹਰਜਿੰਦਰ ਪ੍ਰਬੰਧਕ, ਪਾ.ਯੂਸਫ਼ ਮਸੀਹ, ਆਰ. ਕੁਲਵੀਰ ਕੁਮਾਰ, ਅਨਿਲ ਬਾਲੀ, ਜਸਕਰਨ ਸਿੰਘ ਅਰੋੜਾ ਆਦਿ ਨੇ ਸੰਸਥਾ ਦੇ ਭਵਿੱਖ ਦੇ ਟੀਚੇ ਨੂੰ ਪੇਸ਼ ਕੀਤਾ। ਇਸ ਮੌਕੇ ਬਿਸ਼ਪ ਰੋਬਰਟ ਜਨਰਲ ਸਕੱਤਰ ਧਾਰਮਿਕ ਵਿੰਗ ਪੰਜਾਬ, ਪਾ.ਧਨਪਤ, ਪਾ.ਰੇਸ਼ਮ, ਪਾ.ਛਿੰਦਾ ਮਸੀਹ, ਪਾ.ਬਖਸੀਸ, ਪਾ. ਸ਼ਿਵਾ ਹੰਸ, ਪਾ.ਮਦਨ, ਪਾ.ਕੁਲਵਿੰਦਰ, ਪਾ.ਸੋਨੂੰ ਰਾਜਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਪਠਲਾਵਾ ਸੰਸਥਾ ਦੇ ਸੇਵਾਦਾਰਾਂ ਨੇ ਸਰਕਾਰੀ ਹਾਈ ਸਕੂਲ ਪਠਲਾਵਾ - ਮੋਰਾਂਵਾਲੀ ਨੂੰ ਜਾਂਦੇ ਰਸਤੇ ਦੀ ਕੀਤੀ ਸਫਾਈ ਅਗਲੀ ਖ਼ਬਰ ਰੈੱਡ ਕਰਾਸ ਨਵਾਂਸ਼ਹਿਰ ਵਿਖੇ ਲਗਾਏ ਸੈਮੀਨਾਰ ਦਾ ਦ੍ਰਿਸ਼। ਰੈੱਡ ਕਰਾਸ ਨਵਾਂਸ਼ਹਿਰ ਵਿਖੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।