08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਰਕਾਰੀ ਸਕੂਲ ਘੁੰਮਣ ਦੇ ਵਿਦਿਆਰਥੀਆਂ ਨੂੰ ਬੈਗ ਵੰਡੇ

ਘੁੰਮਣਾਂ, 7 ਅਗਸਤ (ਮਹਿੰਦਰਪਾਲ ਸਿੰਘ) - ਸਿੱਖਿਆ ਦੇ ਖੇਤਰ ’ਚ ਨਵੇਂ ਸੁਧਾਰ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ’ਚ ਮੈਡਮ ਇੰਦਰਜੀਤ ਕੌਰ ਸਕੂਲ ਇੰਚਾਰਜ ਤੇ ਸਰਪੰਚ ਸੁਖਵਿੰਦਰ ਸਿੰਘ ਬਿੱਲਾ ਦੀ ਅਗਵਾਈ ’ਚ ਬੱਚਿਆਂ ਨੂੰ ਸਕੂਲੀ ਬੈਗ ਵੰਡੇ। ਮਾਸਟਰ ਰਮਨਦੀਪ ਸਿੰਘ, ਸੰਜੀਵ ਕੁਮਾਰ ਨੇ ਭਗਵੰਤ ਮਾਨ ਸਰਕਾਰ ਤੇ ਗ੍ਰਾਮ ਪੰਚਾਇਤ ਘੁੰਮਣ ਦਾ ਧੰਨਵਾਦ ਕੀਤਾ।

ਅਜੀਤ ਡੈਸਕ 08-08-2026
ਘੁੰਮਣਾਂ, 7 ਅਗਸਤ (ਮਹਿੰਦਰਪਾਲ ਸਿੰਘ) - ਸਿੱਖਿਆ ਦੇ ਖੇਤਰ ’ਚ ਨਵੇਂ ਸੁਧਾਰ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ’ਚ ਮੈਡਮ ਇੰਦਰਜੀਤ ਕੌਰ ਸਕੂਲ ਇੰਚਾਰਜ ਤੇ ਸਰਪੰਚ ਸੁਖਵਿੰਦਰ ਸਿੰਘ ਬਿੱਲਾ ਦੀ ਅਗਵਾਈ ’ਚ ਬੱਚਿਆਂ ਨੂੰ ਸਕੂਲੀ ਬੈਗ ਵੰਡੇ। ਮਾਸਟਰ ਰਮਨਦੀਪ ਸਿੰਘ, ਸੰਜੀਵ ਕੁਮਾਰ ਨੇ ਭਗਵੰਤ ਮਾਨ ਸਰਕਾਰ ਤੇ ਗ੍ਰਾਮ ਪੰਚਾਇਤ ਘੁੰਮਣ ਦਾ ਧੰਨਵਾਦ ਕੀਤਾ। ਸਕੂਲ ’ਚ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਕੁਲਦੀਪ ਰਾਜ, ਸਤਪਾਲ ਡੀਂਗਰੀਆਂ, ਹੇਮ ਰਾਜ, ਪ੍ਰਸ਼ੋਤਮ ਲਾਲ, ਸਤਵੀਰ ਸਿੰਘ ਮਾਂਗਟ, ਕਸ਼ਮੀਰੀ ਲਾਲ, ਬਲਵਿੰਦਰ ਚੰਦ, ਸੁਮਨ ਭਾਰਗਵ, ਬਰਿੰਦਰਪਾਲ ਸਿੰਘ, ਜਸਵੀਰ ਕੌਰ, ਈਮਾ ਭੱਟੀ, ਬਰਿੰਦਰ ਕੌਰ, ਰੂਪ ਲਾਲ ਸਰਪੰਚ ਮਾਣਕ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਸੰਕਲਪ ਯਾਤਰਾ 19 ਨੂੰ ਬੰਗਾ ਹਲਕੇ ’ਚ ਪਹੁੰਚੇਗੀ - ਪ੍ਰਵੀਨ ਬੰਗਾ ਅਗਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।