06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

ਨਵਾਂਸ਼ਹਿਰ, 5 ਅਗਸਤ (ਹਰਮਿੰਦਰ ਸਿੰਘ ਪਿੰਟੂ)- ਆਲ ਇੰਡੀਆਂ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਪ ਦਾ ਪ੍ਰਬੰਧ ਸਥਾਨਕ ਬੀ. ਡੀ.

ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਵੈ-ਇੱਛੁਕ ਖੂਨਦਾਨ ਕੈਂਪ ਮੌਕੇ ਹਾਜ਼ਰ ਮੈਂਬਰ ਅਤੇ ਪ੍ਰਬੰਧਕ ਤੇ ਮੁੱਖ ਮਹਿਮਾਨ। ਤਸਵੀਰ : ਹਰਮਿੰਦਰ ਸਿੰਘ ਪਿੰਟੂ 06-08-2026
ਨਵਾਂਸ਼ਹਿਰ, 5 ਅਗਸਤ (ਹਰਮਿੰਦਰ ਸਿੰਘ ਪਿੰਟੂ)- ਆਲ ਇੰਡੀਆਂ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਪ ਦਾ ਪ੍ਰਬੰਧ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਕੀਤਾ ਗਿਆ। ਸੱਭ ਤੋਂ ਪਹਿਲਾਂ ਭਗਤ ਪੂਰਨ ਸਿੰਘ ਦੀ ਤਸਵੀਰ ਸਾਹਮਣੇ ਫੁੱਲਾਂ ਦੀਆਂ ਮਲਾਵਾਂ ਭੇਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯਾਦਗਾਰੀ ਖੂਨਦਾਨ ਕੈਂਪ ਦਾ ਉਦਘਾਟਨ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਜਿਸ ਵਿੱਚ 28 ਸਵੈ-ਇਛੁੱਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਬਾਬਾ ਸਤਨਾਮ ਸਿੰਘ ਵਲੋਂ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੰਦਿਆਂ ਫਲਦਾਰ ਬੂਟੇ ਤੇ ਖੂਨਦਾਨ ਦੇ ਪਸਾਰ ਵਾਸਤੇ ਬਣਾਏ ਗਏ ਯਾਦਗਾਰੀ ਚਿੰਨ੍ਹ ਸਨਮਾਨ ਵਜੋਂ ਭੇਟ ਕੀਤੇ। ਇਸ ਮੌਕੇ ਜੀ.ਐਸ. ਤੂਰ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲੀਆ, ਜੋਗਾ ਸਿੰਘ ਸਾਧੜਾ, ਨਰਿੰਦਰਪਾਲ ਤੂਰ, ਡਾ. ਅਜੇ ਬੱਗਾ ਬੀ.ਟੀ.ਓ., ਸੱਤਪਾਲ ਸਿੰਘ ਪੱਲੀ ਝਿੱਕੀ ਅਤੇ ਮੈਨੇਜਰ ਮਨਮੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ। ਬਾਬਾ ਸਤਨਾਮ ਸਿੰਘ ਨੇ ਖੂਨਦਾਨੀਆਂ ਤੇ ਬੀ.ਡੀ.ਸੀ ਵਿੱਚ ਕੰਮ ਕਰ ਰਹੇ ਮੁਲਾਜਮਾਂ ਨੂੰ ਆਸ਼ੀਰਵਾਦ ਦਿੱਤਾ। ਮੱਖਣ ਸਿੰਘ ਗਰੇਵਾਲ ਪ੍ਰਧਾਨ ਨੇ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਲੋਂ ਖੂਨ ਦੇ ਗਰੀਬ ਲੋੜਵੰਦ ਮਰੀਜ਼ਾਂ ਵਾਸਤੇ ਖੂਨ ਦੇ ਟੈਸਟਾਂ ਦੀਆਂ ਫੀਸਾਂ ਲਈ 31,000 ਰੁਪਏ ਬਲੱਡ ਸੈਂਟਰ ਨੂੰ ਭੇਟ ਕੀਤੇ। ਸੰਸਥਾ ਦੀ ਤਰਫੋਂ ਬਾਬਾ ਸਤਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀ.ਡੀ.ਸੀ. ਬਲੱਡ ਸੈਂਟਰ ਦਾ ਉਦਘਾਟਨ ਭਗਤ ਪੂਰਨ ਸਿੰਘ ਵਲੋਂ 13 ਅਪ੍ਰੈਲ 1992 ਨੂੰ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਸੀ।
ਪਿਛਲੀ ਖ਼ਬਰ ਜੰਗਲਾਤ ਵਿਭਾਗ ਬਲਾਚੌਰ ਵਲੋਂ ਗੱਡੀ ਸਮੇਤ ਚੋਰੀ ਕੀਤੀ ਗਈ ਖੈਰ ਦੀ ਲੱਕੜ ਬਰਾਮਦ ਅਗਲੀ ਖ਼ਬਰ ਕੀ ਪਾਕਿ ਅਤੇ ਚੀਨ ਭਾਰਤ ਵਿਰੁੱਧ ਕਰ ਰਹੇ ਵੱਡੀ ਜੰਗ ਦੀ ਤਿਆਰੀ ? 8 ਭਾਰਤੀ ਸਰਹੱਦ ਨੇੜੇ ਪਾਕਿ ਵਲੋਂ ਕੀਤੀ ਤੋਪਖ਼ਾਨੇ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।