ਬਲਾਚੌਰ, 5 ਅਗਸਤ (ਨਰੇਸ਼ ਧੌਲ)-ਜੰਗਲਾਤ ਵਿਭਾਗ ਬਲਾਚੌਰ ਨੂੰ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਚੋਰੀ ਕੀਤੀ ਗਈ ਖੈਰ ਦੀ ਲੱਕੜ ਸਮੇਤ ਗੱਡੀ ਬਰਾਮਦ ਕੀਤੀ ਗਈ। ਵਣ ਰੇਂਜ ਅਫਸਰ ਬਲਾਚੌਰ ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰਭਜਨ ਸਿੰਘ ਆਈ.ਐਫ.ਐਸ ਵਣ ਮੰਡਲ ਅਫਸਰ ਸ਼ਹੀਦ ਭਗਤ ਸਿੰਘ ਨਗਰ, ਸੁਨੀਲ ਕੁਮਾਰ ਪੀ.ਐਫ.ਐਸ ਉਪ ਵਣ ਮੰਡਲ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੈਰ ਚੋਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਲਾਚੌਰ ਦੇ ਸਟਾਫ ਵੱਲੋਂ ਰਾਤ ਸਮੇਂ ਨਾਕੇ ਲਗਾ ਕੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਰਾਤ ਨੂੰ ਭੱਦੀ ਦੇ ਜੰਗਲ ਵਿੱਚ ਖੈਰ ਲੱਕੜ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਦੇ ਆਧਾਰ ‘ਤੇ ਵਿਜੇ ਕੁਮਾਰ ਵਣਗਾਰਡ ਇੰਚਾਰਜ ਭੱਦੀ ਵੀਟ, ਹਰਮਨਦੀਪ ਸਿੰਘ ਵਣਗਾਰਡ, ਰਵਿੰਦਰ ਸਿੰਘ ਵਣਗਾਰਡ ਵੱਲੋਂ ਸਮੁੱਚੀ ਟੀਮ ਸਮੇਤ ਮੌਕੇ ਵਾਲੇ ਸਥਾਨ ‘ਤੇ ਪਹੁੰਚਿਆ ਗਿਆ ਤਾਂ ਟੀਮ ਨੂੰ ਵੇਖਦਿਆਂ ਹੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਣਪਛਾਤੇ ਚੋਰ ਮੌਕੇ ਵਾਲੇ ਸਥਾਨ ਤੋਂ ਲੱਕੜ ਨਾਲ ਭਰੀ ਖੈਰ ਦੀ ਗੱਡੀ ਨੰਬਰ ਐਚ.ਆਰ. 58 ਡੀ 9738 ਰੰਗ ਚਿੱਟਾ ਮਾਰਕਾ ਮਹਿੰਦਰਾ ਬਲੈਰੋ ਨੂੰ ਛੱਡ ਕੇ ਫਰਾਰ ਹੋ ਗਏ। ਜੰਗਲਾਤ ਵਿਭਾਗ ਵੱਲੋਂ ਉਕਤ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਲੱਕੜ ਦੀ ਕੀਮਤ ਲਗਪਗ 3 ਲੱਖ 66 ਹਜ਼ਰ ਰੁਪਏ ਬਣਦੀ ਹੈ।
ਜੰਗਲਾਤ ਵਿਭਾਗ ਬਲਾਚੌਰ ਵਲੋਂ ਗੱਡੀ ਸਮੇਤ ਚੋਰੀ ਕੀਤੀ ਗਈ ਖੈਰ ਦੀ ਲੱਕੜ ਬਰਾਮਦ
ਬਲਾਚੌਰ, 5 ਅਗਸਤ (ਨਰੇਸ਼ ਧੌਲ)-ਜੰਗਲਾਤ ਵਿਭਾਗ ਬਲਾਚੌਰ ਨੂੰ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਚੋਰੀ ਕੀਤੀ ਗਈ ਖੈਰ ਦੀ ਲੱਕੜ ਸਮੇਤ ਗੱਡੀ ਬਰਾਮਦ ਕੀਤੀ ਗਈ। ਵਣ ਰੇਂਜ ਅਫਸਰ ਬਲਾਚੌਰ ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰਭਜਨ ਸਿੰਘ ਆਈ.
ਵਣਰੇਂਜ ਅਫਸਰ ਬਲਾਚੌਰ ਸੁਰਿੰਦਰ ਪਾਲ ਅਤੇ ਜੰਗਲਾਤ ਵਿਭਾਗ ਬਲਾਚੌਰ ਦੇ ਕਰਮਚਾਰੀ ਜ਼ਬਤ ਕੀਤੀ ਗਈ ਖੈਰ ਲੱਦੀ ਹੋਈ ਗੱਡੀ ਨਾਲ। ਤਸਵੀਰ : ਨਰੇਸ਼ ਧੌਲ
06-08-2026