ਚਣਕੋਆ ਵਿਖੇ ਰਾਜ ਮਾਰਗ ਦੇ ਕਿਨਾਰੇ ਸੁੱਕੇ ਦਰਖਤਾਂ ਦਾ ਖੜ੍ਹਾ ਝੁੰਡ ਹਣ ਸਕਦਾ ਵੱਡੇ ਹਾਦਸੇ ਦਾ ਕਾਰਨ
ਮਜਾਰੀ/ਸਾਹਿਬਾ, 4 ਅਗਸਤ (ਨਿਰਮਲਜੀਤ ਸਿੰਘ ਚਾਹਲ)-ਪਿੰਡ ਚਣਕੋਆ ਵਿਖੇ ਬੰਦ ਪਏ ਲੱਕੜ ਦੇ ਆਰੇ ਦੇ ਸਾਹਮਣੇ ਇੱਕ ਸਫੈਦੇ ਦੇ ਸੁੱਕੇ ਦਰੱਖਤਾਂ ਦਾ ਝੁੰਡ ਜੋ ਆਪਣੀ ਉਮਰ ਹੰਢਾ ਕੇ ਪੂਰੀ ਤਰਾਂ ਸੁੱਕ ਚੁੱਕਾ ਹੈ ਤੇ ਸੜਕ ਵੱਲ ਨੂੰ ਕਈ ਦਰੱਖਤ ਝੁੱਕੇ ਖੜੇ ਹਨ। ਇਹ ਸਫੈਦੇ ਇੰਨੇ ਲੰਮੇ ਹਨ ਕਿ ਜੇਕਰ ਕੋਈ ਇਹਨਾਂ ਵਿਚੋਂ ਡਿੱਗ ਗਿਆ ਤਾਂ ਇਹ ਸੜਕ ਵਿਚੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਤਾਂ ਆਪਣੀ ਲਪੇਟ ਵਿਚ ਲਵੇਗਾ ਹੀ ਸਗੋਂ ਸੜਕ ਦੇ ਦੂਸਰੇ ਪਾਸੇ ਬਣੇ ਘਰਾਂ ਦਾ ਵੀ ਭਾਰੀ ਨੁਕਸਾਨ ਕਰ ਸਕਦੇ ਹਨ।
ਅਜੀਤ ਡੈਸਕ
05-08-2026