06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਧਵਾਂ ਵਿਖੇ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਪਿੰਡ ਵਾਸੀਆਂ ਰੱਖੀ ਨੀਂਹ

ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਗ੍ਰਾਮ ਪੰਚਾਇਤ ਘਰ ਸੰਧਵਾਂ ਦੇ ਬਿਲਕੁਲ ਨੇੜੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦੀ ਮਾਨ ਸਰਕਾਰ ਵਲੋਂ ਕੀਤੀ ਗਈ ਸਹਾਇਤਾ ਨਾਲ ਕਰੀਬ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਨੀਂਹ ਸਰਪੰਚ ਡਾ. ਜਗਨ ਨਾਥ ਹੀਰਾ, ਪ੍ਰਧਾਨ ਅਮਰੀਕ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਜਥੇ.

ਅਜੀਤ ਡੈਸਕ 05-08-2026
ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਗ੍ਰਾਮ ਪੰਚਾਇਤ ਘਰ ਸੰਧਵਾਂ ਦੇ ਬਿਲਕੁਲ ਨੇੜੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦੀ ਮਾਨ ਸਰਕਾਰ ਵਲੋਂ ਕੀਤੀ ਗਈ ਸਹਾਇਤਾ ਨਾਲ ਕਰੀਬ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਨੀਂਹ ਸਰਪੰਚ ਡਾ. ਜਗਨ ਨਾਥ ਹੀਰਾ, ਪ੍ਰਧਾਨ ਅਮਰੀਕ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਜਥੇ. ਹਰਜੀਤ ਸਿੰਘ ਸੰਧੂ, ਕਸ਼ਮੀਰ ਸਿੰਘ, ਲੈਕ. ਗੁਰਦੀਪ ਸਿੰਘ ਗਿੱਲ, ਅਸ਼ਵਨੀ ਗੁਰਦਾਸਪੁਰੀ, ਮਨਦੀਪ ਸਿੰਘ ਕੈਂਥ, ਮੈਡਮ ਮਨਪ੍ਰੀਤ ਕੌਰ ਹੀਰਾ ਪੰਚ, ਅਮਰਜੀਤ ਹੀਰਾ, ਸੈਕਟਰੀ ਬਲਵੀਰ ਸਿੰਘ, ਗੁਰਦੀਪ ਸਿੰਘ ਬਸਰਾ ਪੰਚ ਆਦਿ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਹੈੱਲਥ ਐਂਡ ਵੈਲਨੈੱਸ ਦੀ ਨੀਂਹ ਰੱਖੀ ਗਈ। ਨੀਂਹ ਰੱਖਣ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਵਲੋਂ ਨਗਰ ਦੀ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੀਨੀਅਰ ਆਪ ਆਗੂ ਡਾ. ਜਗਨਨਾਥ ਹੀਰਾ ਤੇ ਗੁਰਦੀਪ ਸਿੰਘ ਬਸਰਾ ਨੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹਰ ਪਰਿਵਾਰ ਨੂੰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸ਼ੁਰੂਆਤ ਕੀਤੀ ਤੇ ਪਿੰਡਾਂ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਖੋਲ੍ਹ ਕੇ ਲੋਕਾਂ ਦਾ ਮਨ ਜਿੱਤ ਲਿਆ। ਡਾ. ਜਗਨ ਨਾਥ ਹੀਰਾ, ਗੁਰਦੀਪ ਸਿੰਘ ਬਸਰਾ, ਮਨਦੀਪ ਸਿੰਘ ਦੀਪੀ ਅਤੇ ਮਹਿਲਾ ਪੰਚ ਮਨਪ੍ਰੀਤ ਕੌਰ ਹੀਰਾ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਕੁਮਾਰ, ਦੇਸ ਰਾਜ ਹੀਰਾ, ਗੁਰਦੀਪ ਸਿੰਘ, ਬਲਵਿੰਦਰ, ਹਰਬੰਸ ਲਾਲ, ਜੈਲ ਰਾਮ ਹੀਰਾ, ਅਮਰਜੀਤ ਹੀਰਾ, ਬਲਿਹਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ.ਅੰਬੇਡਕਰ ਇਨਾਮੀ ਪੁਸਤਕ ਪ੍ਰਤੀਯੋਗਤਾ 30 ਨੂੰ ਅਗਲੀ ਖ਼ਬਰ ਗਠੀਆ ਅਜਿਹਾ ਖਤਰਨਾਕ ਰੋਗ ਹੈ, ਜੋ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ -ਡਾ. ਪਰਮਿੰਦਰ ਸਿੰਘ ਵਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।