ਸੰਤ ਬਾਬਾ ਪੂਰਨ ਦਾਸ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ
ਔੜ/ਝਿੰਗੜਾਂ, 3 ਅਗਸਤ (ਕੁਲਦੀਪ ਸਿੰਘ ਝਿੰਗੜ)- ਸੰਤ ਬਾਬਾ ਪੂਰਨ ਦਾਸ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਡੇਰਾ ਸੰਤ ਬਾਬਾ ਪੂਰਨ ਦਾਸ ਪਿੰਡ ਕਾਲੇਵਾਲ ਭਗਤਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੀਤਲ ਦਾਸ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਹਿਲੇ ਦਿਨ ਆਖ਼ਰੀ ਲੜੀ ਦੇ ਪੰਜ ਅਖੰਡ ਪਾਠ ਸਾਹਿਬ ਆਰੰਭ ਕਰਵਾਏ।
ਔੜ/ਝਿੰਗੜਾਂ, 3 ਅਗਸਤ (ਕੁਲਦੀਪ ਸਿੰਘ ਝਿੰਗੜ)- ਸੰਤ ਬਾਬਾ ਪੂਰਨ ਦਾਸ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਡੇਰਾ ਸੰਤ ਬਾਬਾ ਪੂਰਨ ਦਾਸ ਪਿੰਡ ਕਾਲੇਵਾਲ ਭਗਤਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੀਤਲ ਦਾਸ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਹਿਲੇ ਦਿਨ ਆਖ਼ਰੀ ਲੜੀ ਦੇ ਪੰਜ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਤੀਜੇ ਤੇ ਆਖ਼ਰੀ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਉਪਰੰਤ ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਪੰਡਾਲ ਸਜਾਏ ਗਏ ਜਿਸ ਵਿੱਚ ਨਾਮਵਰ ਕੀਰਤਨੀ ਤੇ ਢਾਡੀ ਜਥਿਆਂ, ਗਾਇਕ ਗੁਰਨਾਮ ਬਹਿਲਪੁਰੀ ਤੋਂ ਇਲਾਵਾ ਸਾਈਂ ਪੱਪਲ ਭਰੋਮਜਾਰਾ ਯੂ.ਕੇ. ਵਾਲਿਆਂ ਵਲੋਂ ਧਾਰਨਾਂ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਉਥੇ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ‘ਚ ਸੰਤ ਮਹਿੰਦਰ ਪਾਲ ਪੰਡਵਾਂ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜ਼ਾਨਚੀ, ਸੰਤ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ, ਡੇਰਾ ਸੰਤ ਬਾਬਾ ਅਤਰ ਦਾਸ ਲੜੋਆ ਵਾਲੇ, ਸੰਤ ਸਤਨਾਮ ਸਿੰਘ ਮਹਿਦੂਦ ਗੱਜਰ, ਸੰਤ ਬਾਬਾ ਦਿਆਲ ਨਾਥ ਸਮੁੰਦੜਾ, ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਬਾਬਾ ਮੰਹਤ ਕੇਸ਼ਵ ਸਿੰਘ ਬੰਗਾ ਕੁੱਕੜਾਂ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਬਾਬਾ ਬੇਲਾ ਦਾਸ ਨਰੜੂ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਬਾਬਾ ਟਹਿਲ ਸਿੰਘ, ਸੰਤ ਬਾਬਾ ਮਹਿੰਦਰ ਦਾਸ ਬੀਰਮਪੁਰ, ਸੰਤ ਹਾਕਮ ਦਾਸ ਸੰਧਵਾਂ, ਸੰਤ ਬਾਬਾ ਗੁਰਮੇਲ ਦਾਸ ਰਹੀਮਪੁਰ, ਸੰਤ ਗੁਰਮੁੱਖ ਦਾਸ ਸਾਹਰੀ ਆਦਿ ਸੰਤ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਕਿਰਤ ਕਰਨ ਦੇ ਨਾਲ-ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੀਤਲ ਦਾਸ ਵਲੋਂ ਮਨਮੋਹਕ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਸੁਰਜੀਤ ਸਿੰਘ ਖੇੜਾ ਵਲੋਂ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਸੰਤ ਬਾਬਾ ਸੀਤਲ ਦਾਸ ਦੀ ਤਰਫੋਂ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਸੀਤਲ ਦਾਸ ਵਲੋਂ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਸਮੀਰੀ ਲਾਲ ਖੇੜਾ, ਰਾਜ ਪਾਲ ਖੇੜਾ, ਚਰਨਜੀਤ ਸਿੰਘ ਗੜ੍ਹਪਧਾਣਾ, ਠੇਕੇਦਾਰ ਪਰਸ ਰਾਮ ਝਿੰਗੜਾਂ, ਗੁਰਮੇਲ ਰਾਮ ਇਟਲੀ, ਜੋਗਾ ਰਾਮ, ਮਲਕੀਤ ਸਿੰਘ ਝਿੰਗੜਾਂ, ਨੰਬਰਦਾਰ ਸੰਦੀਪ ਕੁਮਾਰ ਢਾਹਾਂ ਸਾਬਕਾ ਸਰਪੰਚ, ਨਰੇਸ਼ ਕੁਮਾਰ ਰੱਲ੍ਹ, ਸੁਰੇਸ਼ ਕੁਮਾਰ, ਚਰਨਜੀਤ ਸਿੰਘ, ਬੰਤ ਰੱਲ੍ਹ, ਮਾ. ਭੁਪਿੰਦਰ ਸਿੰਘ ਝਿੰਗੜ, ਲਵਪ੍ਰੀਤ ਸਿੰਘ ਰੱਲ੍ਹ, ਸੁਰਜੀਤ ਸਿੰਘ ਬੰਬੇ, ਅਵਤਾਰ ਸਿੰਘ, ਤੀਰਥ ਸਿੰਘ, ਬਲਵੀਰ ਰਾਮ, ਸੁੱਖਾ ਰੱਲ੍ਹ, ਰੋਹਿਤ ਕੁਮਾਰ, ਭੋਲਾ ਰਾਮ, ਅਮਰਜੀਤ ਸਿੰਘ ਖੇੜਾ, ਮਲਕੀਤ ਸਿੰਘ ਸਲਾਰਪੁਰ, ਬਿੰਦਰ ਭੰਗਲ, ਗੁਰਦੀਪ ਰਾਮ, ਬਲਵਿੰਦਰ ਕੁਮਾਰ ਮਨੋਲੀਆ, ਜਸਵੰਤ ਰਾਏ, ਗੁਰਜੀਤ ਸਿੰਘ, ਸੇਵਾ ਸਿੰਘ ਝੱਜੋਵਾਲ, ਭਿੰਦਰ, ਹਰਵਿੰਦਰ, ਗੁਰਦੀਪ, ਸੁਰਜੀਤ ਸਿੰਘ ਬੋਬੀ, ਜਸਵੀਰ ਸਿੰਘ ਥਿੰਦ, ਜੋਤਾਂ ਰੱਲ੍ਹ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।