13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਿਹਤ ਵਿਭਾਗ ਦੀ ਟੀਮ ਵਲੋਂ ਕਸਬੇ ਦੇ ਅੰਦਰ ‘ਡੇਂਗੂ ’ਤੇ ਵਾਰ ਮੁਹਿੰਮ’ ਤਹਿਤ ਗਤੀਵਿਧੀਆਂ

ਅਜੀਤ ਡੈਸਕ 18-07-2026
ਟੱਪਰੀਆਂ ਖੁਰਦ, 17 ਜੁਲਾਈ (ਬੂਥਗੜ੍ਹੀਆ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਐਪੀਡੀਮੋਲੋਜਿਸਟ ਡਾਕਟਰ ਰਾਕੇਸ਼ ਪਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮਾਲੇਵਾਲ ਵਿਖੇ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਹਰੇਕ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਸਬੰਧੀ ਐਕਟੀਵੀਟੀ ਕੀਤੀ ਗਈ। ਜਿਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਕਰਾਂਤੀ ਪਾਲ ਸਿੰਘ ਰੌੜੀ ਅਤੇ ਆਸ਼ਾ ਵਰਕਰ ਵਲੋਂ ਘਰ-ਘਰ ਵਿੱਚ ਜਾ ਕੇ ਲਾਰਵੇ ਸਬੰਧੀ ਜਾਂਚ ਕੀਤੀ ਤੇ ਲਾਰਵਾ ਮਿਲਣ ’ਤੇ ਮੌਕੇ ’ਤੇ ਨਸ਼ਟ ਕਰਵਾਇਆ ਗਿਆ ਤੇ ਮਲੇਰੀਆ ਡੇਂਗੂ ਦੇ ਲੱਛਣਾਂ ਅਤੇ ਬਚਾਓ ਸਬੰਧੀ ਦੱਸਿਆ ਕਿ ਡੇਂਗੂ ਇਕ ਵਾਇਰਲ ਬੀਮਾਰੀ ਹੈ ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਸਾਨੂੰ ਹਫਤੇ ਵਿੱਚ ਇਕ ਦਿਨ ਆਪਣੇ ਕੂਲਰਾਂ ਫਰਿਜ ਦੀਆਂ ਟ੍ਰੇਆਂ ਪੁਰਾਣੇ ਟਾਇਰਾਂ ਗਮਲਿਆਂ ਵਿੱਚ ਖੜ੍ਹੇ ਪਾਣੀ ਨੂੰ ਜਰੂਰ ਸਾਫ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਕਰਾਂਤੀ ਪਾਲ ਸਿੰਘ ਰੌੜੀ ਜਸਵਿੰਦਰ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਵਿਸ਼ਵਰਾਜ ਕੌਸ਼ਲ ‘ਰਾਜਪੂਤ ਵੈਲਫੇਅਰ ਬੋਰਡ ਬਲਾਚੌਰ’ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਆਦਰਸ਼ ਸਕੂਲ ਜੰਡਿਆਲਾ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਵਲੋਂ ਕਲਮ ਛੋੜ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।