02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦੁਬਈ ਟੈਕਸੀ ਡਰਾਈਵਰਾਂ ਦੀ ਭਰਤੀ ’ਚ 50 ਤੋਂ ਵੱਧ ਕੈਂਡੀਡੇਟਾਂ ਨੂੰ ਮੌਕੇ ’ਤੇ ਮਿਲੇ ਆਫਰ ਲੈਟਰ -ਕਨਵਰ ਅਰੋੜਾ

ਅਜੀਤ ਡੈਸਕ 05-07-2026
ਨਵਾਂਸ਼ਹਿਰ, 4 ਜੁਲਾਈ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਦੁਬਈ ਦੀ ਕੰਪਨੀ ਕਾਬੀ ਮੋਬੀਲਿਟੀ ਟੈਕਸੀ ਡਰਾਈਵਰਾਂ ਦੀ ਭਰਤੀ ਲਈ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਦਫ਼ਤਰ 2 ਜੁਲਾਈ ਨੂੰ ਪਹੁੰਚੀ ਸੀ। ਉਹਨਾ ਦੱਸਿਆ ਕਿ ਕਾਬੀ ਕੰਪਨੀ ਦੁਬਈ ਦੀ ਨਾਮਵਰ ਕੰਪਨੀ ਹੈ। 60 ਤੋ 70 ਲੋਕਾਂ ਨੇ ਦਫ਼ਤਰ ਪਹੁੰਚ ਕੇ ਇੰਟਰਵਿਊ ਦਿੱਤੀ ਜਿਸ ਵਿੱਚ 50 ਦੇ ਲਗਪਗ ਕੈਂਡੀਡੇਟ ਸਿਲੈਕਟ ਕੀਤੇ ਗਏ। ਸਿਲੈਕਟ ਕੀਤੇ ਕੈਂਡੀਡੇਟਾਂ ਦਾ ਬਾਅਦ ’ਚ ਡ੍ਰਾਈਵਿੰਗ ਟੈਸਟ ਲਿਆ ਗਿਆ ਜਿਸ ’ਚ ਸਾਰੇ ਹੀ ਪਾਸ ਪਾਏ ਗਏ। ਕੰਪਨੀ ਦੀ ਟੀਮ ਨਵਾਂਸ਼ਹਿਰ ਦਫ਼ਤਰ ਪਹੁੰਚੀ ਜਿੱਥੇ ਉਹਨਾਂ ਦਾ ਕਨਵਰ ਅਰੋੜਾ ਕੰਸਲਟੈਂਟ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਉਹਨਾਂ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ਼ ਕੀਤਾ ਗਿਆ। ਐਚ.ਆਰ. ਟੀਮ ਨੇ ਕਿਹਾ ਕਿ ਸਾਰੇ ਕੈਂਡੀਡੇਟ ਬਹੁਤ ਹੀ ਸੂਝਵਾਨ ਸਨ ਅਤੇ ਡ੍ਰਾਇਵਿੰਗ ’ਚ ਸਾਰੇ ਪਾਸ ਹੋ ਗਏ ਹਨ। ਟੀਮ ਨੇ ਮੌਕੇ ’ਤੇ ਹੀ ਆਫਰ ਲੈਟਰ ਦਿੱਤੇ ਅਤੇ ਉਹਨਾਂ ਕਿਹਾ ਕਿ ਵੀਜ਼ੇ ਦਾ ਸਾਰਾ ਕੰਮ ਇਕ ਮਹੀਨੇ ਦੇ ਅੰਦਰ ਪੂਰਾ ਹੋ ਜਾਵੇਗਾ। ਸਲੈਕਟ ਕੀਤੇ ਕੈਂਡੀਡੇਟਾਂ ਨੂੰ ਕੰਪਨੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਤੁਹਾਡਾ ਦੁਬਈ ਦਾ ਡ੍ਰਾਈਵਿੰਗ ਲਾਇਸੈਂਸ ਬਣਵਾਉਣ ਵਿੱਚ ਕੰਪਨੀ ਮਦਦ ਕਰੇਗੀ। ਐਚ.ਆਰ ਟੀਮ ਨੇ ਕਿਹਾ ਕਿ ਕੰਪਨੀ ਪਿਛਲੇ ਲਗਪਗ 20 ਸਾਲਾਂ ਤੋ ਕੰਮ ਕਰ ਰਹੀ ਹੈ ਜਿਸ ਵਿੱਚ 8000 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅਗਲੇ ਮਹੀਨੇ ਦੋਬਾਰਾ ਟੀਮ ਆਵੇਗੀ ਤੇ ਚਾਹਵਾਨ ਕਨਵਰ ਅਰੋੜਾ ਕੰਸਲਟੈਂਟ ਦਫ਼ਤਰ ਨਾਲ ਸੰਪਰਕ ਕਰਕੇ ਅਗਲੀ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਕੰਵਰ ਅਰੋੜਾ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਦੁਬਈ ਜਾਣ ਦੇ ਚਾਹਵਾਨ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਸਾਡੇ ਕੰਪਨੀ ਨਾਲ ਸਿੱਧੇ ਸੰਪਰਕ ਹਨ। ਇਸ ਵੇਲੇ ਵੀ ਕਾਰਪੇਂਟਰ, ਪਲੰਬਰ, ਮੈਸਨ, ਹੈਲਪਰ, ਏ. ਸੀ. ਮਕੈਨਿਕ, ਡਰਾਈਵਰ, ਸਿਕਿਓਰਿਟੀ ਗਾਰਡ, ਹੈਵੀ ਡਰਾਈਵਰ, ਟੈਕਸੀ ਡਰਾਈਵਰ ਦੀ ਲਗਾਤਾਰ ਡਿਮਾਂਡ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕਿਸੇ ਨੇ ਪੜ੍ਹਾਈ ਨਹੀਂ ਕੀਤੀ ਈ.ਸੀ.ਆਰ ਪਾਸਪੋਰਟ ਹੈ ਉਹ ਵੀ ਅਪਲਾਈ ਕਰ ਸਕਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਹਨਾਂ ਨੂੰ ਸੋਮਵਾਰ ਤੋਂ ਸ਼ਨਿਚਰਵਾਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ ਹਨ।
ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ’ਤੇ ਸੰਘਰਸ਼ ਦਾ ਸੱਦਾ, ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਵਲੋਂ ਇੱਕਜੁਟਤਾ ਦੀ ਲੋੜ ’ਤੇ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਨੂੰ ਦਿੱਤਾ ਗਿਆ ਮਾਣ ਸਤਿਕਾਰ ਇਤਿਹਾਸਕ ਫੈਸਲਾ - ਜੋਗੇਵਾਲ, ਥੋਪੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।