01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਨੂੰ ਦਿੱਤਾ ਗਿਆ ਮਾਣ ਸਤਿਕਾਰ ਇਤਿਹਾਸਕ ਫੈਸਲਾ - ਜੋਗੇਵਾਲ, ਥੋਪੀਆ

ਅਜੀਤ ਡੈਸਕ 05-07-2026
ਬਲਾਚੌਰ, 4 ਜੁਲਾਈ (ਨਰੇਸ਼ ਧੌਲ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਨੂੰ ਦਿੱਤਾ ਗਿਆ ਮਾਣ ਸਤਿਕਾਰ ਇਤਿਹਾਸਕ ਫੈਸਲਾ ਸਾਬਤ ਹੋ ਰਿਹਾ ਹੈ। ਇਹ ਪ੍ਰਗਟਾਵਾ ਸੀਨੀਅਰ ਆਪ ਆਗੂ ਬਲਾਕ ਪ੍ਰਧਾਨ ਚੌਧਰੀ ਹਨੀ ਜੋਗੇਵਾਲ ਅਤੇ ਸੀਨੀਅਰ ਆਪ ਆਗੂ ਸਾਬਕਾ ਸਰਪੰਚ ਚੌਧਰੀ ਰਾਮ ਸਰੂਪ ਥੋਪੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੀ ਰਾਸ਼ੀ ਐਸ. ਸੀ. ਵਰਗ ਨੂੰ 4500 ਰੁਪਏ ਅਤੇ ਬੀ. ਸੀ ਵਰਗ ਨੂੰ 3000 ਰੁਪਏ ਖਾਤਿਆਂ ਵਿੱਚ ਪਾਉਣ ਨਾਲ ਜਿੱਥੇ ਸਮੁੱਚੀਆਂ ਔਰਤਾਂ ਦੇ ਘਰੇਲੂ ਬਜਟ ਨੂੰ ਵੱਡਾ ਹੁਲਾਰਾ ਮਿਲਿਆ ਹੈ ਉਥੇ ਸਮੁੱਚੇ ਪੰਜਾਬ ਵਾਸੀਆਂ ਦਾ ਪੰਜਾਬ ਸਰਕਾਰ ’ਤੇ ਵਿਸ਼ਵਾਸ ਵੀ ਪੂਰੀ ਤਰਾਂ ਕਾਇਮ ਹੋਇਆ ਹੈ। ਉਨ੍ਹਾਂ ਕਿਹਾ ਪਿਛਲਿਆਂ ਸਮਿਆਂ ਦੌਰਾਨ ਬਹੁਤ ਸਰਕਾਰਾਂ ਆਈਆਂ ਅਤੇ ਗਈਆਂ ਪ੍ਰੰਤੂ ਉਨ੍ਹਾਂ ਵੱਲੋ ਅਜਿਹਾ ਲੋਕ ਹਿਤੈਸ਼ੀ ਫੈਸਲਾ ਕਦੀ ਵੀ ਨਹੀਂ ਲਿਆ ਗਿਆ। ਇਸ ਤੋਂ ਪਹਿਲਾਂ ਮੁਫਤ ਬਿਜਲੀ ਅਤੇ ਮੁਫਤ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣੇ ਆਦਿ ਫੈਸਲੇ ਵੀ ਮੀਲ ਪੱਥਰ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹਿਤੈਸ਼ੀ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਮੁੱਚੇ ਪੰਜਾਬ ਵਾਸੀ ਮੁੜ ਤੋਂ ਆਪ ਸਰਕਾਰ ਨੂੰ ਸਤਾ ਵਿੱਚ ਲਿਆਉਣ ਲਈ ਉਤਾਵਲੇ ਹਨ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਲੱਕੀ ਬਲਾਕ ਸਮਤੀ ਮੈਂਬਰ, ਚੰਨੀ ਧਕਤਾਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਬਈ ਟੈਕਸੀ ਡਰਾਈਵਰਾਂ ਦੀ ਭਰਤੀ ’ਚ 50 ਤੋਂ ਵੱਧ ਕੈਂਡੀਡੇਟਾਂ ਨੂੰ ਮੌਕੇ ’ਤੇ ਮਿਲੇ ਆਫਰ ਲੈਟਰ -ਕਨਵਰ ਅਰੋੜਾ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਪੈਸੇ ਆਉਣ ’ਤੇ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।