ਸੈਨ ਜੁਆਨ, 25 ਨਵੰਬਰ- 75ਵਾਂ ਮਿਸ ਯੂਨੀਵਰਸ ਮੁਕਾਬਲਾ ਪਿਊਰਟੋ ਰੀਕੋ ਦੀ ਰਾਜਧਾਨੀ ਸੈਨ ਜੁਆਨ ਵਿਚ ਹੋਇਆ। ਇਸ ਵਿਚ ਪਿਊਰਟੋ ਰੀਕੋ ਦੀ ਜੈਨਿਫਰ ਬੈਰੇਟੋ ਮਿਸ ਯੂਨੀਵਰਸ 2026 ਬਣੀ। ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਨੁਨੇਜ਼ ਪਹਿਲੀ ਰਨਰ-ਅੱਪ ਰਹੀ। ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਗੋਏਟਜ਼ ਦੂਜੀ ਰਨਰ-ਅੱਪ ਰਹੀ ਅਤੇ ਫਿਲੀਪੀਨਜ਼ ਦੀ ਬੀਆ ਮਿਲਾਨ-ਵਿੰਡੋਰਸਕੀ ਤੀਜੀ ਰਨਰ-ਅੱਪ ਰਹੀ।
ਇਸ ਸਾਲ ਕੇਰਲਾ ਦੀ 19 ਸਾਲਾ ਕਾਜੀਆ ਲਿਜ਼ ਮੇਜ਼ੋ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਦੁਨੀਆ ਭਰ ਦੇ 116 ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੇ ਤਾਜ ਲਈ ਮੁਕਾਬਲਾ ਕੀਤਾ। ਹਾਲਾਂਕਿ ਕਾਜੀਆ ਚੋਟੀ ਦੇ 30 ਵਿਚ ਪਹੁੰਚਣ ਤੋਂ ਬਾਅਦ ਚੋਟੀ ਦੇ 12ਵਿੱਚ ਥਾਂ ਬਣਾਉਣ ਵਿਚ ਅਸਫ਼ਲ ਰਹੀ।
ਜੇਤੂ ਲਈ 3,150 ਹੀਰਿਆਂ ਨਾਲ ਜੜਿਆ ਇਕ ਵਿਸ਼ੇਸ਼ ਹੀਰੇ ਦਾ ਤਾਜ ਬਣਾਇਆ ਗਿਆ ਹੈ। ਮੁਕਾਬਲੇ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਬਣਾਇਆ ਗਿਆ ਇਹ ਤਾਜ 18-ਕੈਰੇਟ ਚਿੱਟੇ ਸੋਨੇ ਦਾ ਬਣਿਆ ਹੈ।