ਬਣਖੰਡੀ ਸਾਹਿਬ ਅਟਾਲ ਮਜਾਰਾ ਵਿਖੇ ਸਾਲਾਨਾ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ
ਸੜੋਆ, 24 ਨਵੰਬਰ (ਹਰਮੇਲ ਸਹੂੰਗੜਾ) - ਬਾਬਾ ਬਣਖੰਡੀ ਸਾਹਿਬ ਪਿੰਡ ਅਟਾਲ ਮਜਾਰਾ ਵਿਖੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਹੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਬਾਬਾ ਬਣਖੰਡੀ ਸਥਾਨ ’ਤੇ ਰਖਾਏ ਜਾਂਦੇ ਹਨ ਅਤੇ ਸਮੂਹ ਨਗਰ ਵੱਲੋਂ ਮਿਲ ਕੇ ਲਗਾਤਾਰ ਇੱਕ ਮਹੀਨਾ ਸੇਵਾ ਭਾਵਨਾ ਨਾਲ ਕੀਤੀ ਗਈ।
ਅਜੀਤ ਡੈਸਕ
25-11-2026