20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਤਿਗੁਰੂ ਭੂਰੀਵਾਲੇ ਮਹਾਰਾਜ ਕੁਟੀਆ ਰੈਲ ਮਾਜਰਾ ਤੋਂ ਪੀ. ਜੀ. ਆਈ ਚੰਡੀਗੜ੍ਹ ਲਈ ਲੰਗਰ ਸੇਵਾ ਭੇਜੀ

ਅਜੀਤ ਡੈਸਕ 27-05-2026
ਕਾਠਗੜ੍ਹ, 26 ਮਈ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਰੈਲਮਾਜਰਾ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਯਾਦ ਨੂੰ ਸਮਰਪਿਤ ਪੀ. ਜੀ. ਆਈ ਚੰਡੀਗੜ੍ਹ ਲਈ ਲੰਗਰ ਸੇਵਾ ਭੇਜੀ ਗਈ | ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੜੀ ਤਹਿਤ ਇਹ ਸੇਵਾ ਹਰ ਸਾਲ ਭੇਜੀ ਜਾਂਦੀ ਹੈ | ਸਵੇਰ ਸਮੇਂ ਤੋਂ ਸੰਗਤਾਂ ਦੁਆਰਾ ਇਹ ਲੰਗਰ ਤਿਆਰ ਕਰਨੇ ਸ਼ੁਰੂ ਕੀਤੇ ਗਏ ਸਨ | ਦੁਪਹਿਰ ਸਮੇਂ ਆਰਤੀ ਕਰਨ ਤੋਂ ਬਾਅਦ ਲੰਗਰ ਵਾਲੀ ਗੱਡੀ ਨੂੰ ਰਵਾਨਾ ਕੀਤਾ ਗਿਆ | ਸੇਵਾਦਾਰਾਂ ਵਿੱਚ ਸਾਬਕਾ ਸਰਪੰਚ ਦੌਲਤ ਰਾਮ, ਸਾਬਕਾ ਸਰਪੰਚ ਸੇਠੀ ਚੌਧਰੀ, ਚੌਧਰੀ ਮਹਿੰਦਰ ਸਿੰਘ, ਕਰਨੈਲ ਸਿੰਘ ਭੂੰਬਲਾ, ਸੁਖਵਿੰਦਰ ਬਬਲੀ, ਸੋਹਨ ਲਾਲ, ਗੁਰਨਾਮ ਗਾਮਾ, ਭਗਤ ਗਿਆਨ ਜੀ, ਬੀਰਾ ਕੁਮੈਂਟੇਟਰ ਰੈਲ ਮਾਜਰਾ, ਗੁਰਵਿੰਦਰ, ਗੁਰਮੇਲ ਗੋਗੀ, ਕੁਲਵਿੰਦਰ ਕਿੰਦਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਵਲੋਂ ਸੋਹਣ ਲਾਲ ਜੀਤਪੁਰ ਬਲਾਕ ਵਾਈਸ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਬੂਥਾਂ 'ਤੇ ਅਕਾਲੀ ਦਲ ਦੇ ਵੋਟਰਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।