ਬਲਾਚੌਰ, 31 ਮਾਰਚ (ਨਰੇਸ਼ ਧੌਲ)-ਬਲਾਚੌਰ ਬਾਈਪਾਸ ਚੰਡੀਗੜ੍ਹ-ਜਲੰਧਰ ਮੁੱਖ ਸੜਕ 'ਤੇ ਰਾਜਨ ਢਾਬਾ ਅਤੇ ਰੱਕੜਾਂ ਬੇਟ ਦੇ ਨਜ਼ਦੀਕ ਇਕ ਬੱਸ ਅਤੇ ਮੋਟਰਸਾਈਕਲ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਪ੍ਰਾਪਤ ਹੋਈ | ਐੱਸ.ਐੱਸ.ਐੱਫ. ਟੀਮ ਦੇ ਇੰਚਾਰਜ ਚੌਧਰੀ ਪ੍ਰਵੀਨ ਕੁਮਾਰ ਏ.ਐੱਸ.ਆਈ. ਨੇ ਦੱਸਿਆ ਕਿ ਇਕ ਪੰਜਾਬ ਰੋਡਵੇਜ਼ ਬਟਾਲਾ ਡੀਪੂ ਦੀ ਬੱਸ ਨੰਬਰ ਪੀ.ਬੀ 06 ਬੀ.ਸੀ 0219 ਜੋ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਜਾ ਰਹੀ ਸੀ, ਜਿਸ ਨੂੰ ਵਿਨੋਦ ਕੁਮਾਰ ਪੁੱਤਰ ਰਘਵੀਰ ਸਿੰਘ ਵਾਸੀ ਪਠਾਣਕੋਟ ਚਲਾ ਰਿਹਾ ਸੀ ਜਦੋਂ ਇਹ ਬੱਸ ਰੱਕੜਾਂ ਬੇਟ ਰਾਜਨ ਢਾਬੇ ਦੇ ਨਜ਼ਦੀਕ ਪਹੁੰਚੀ ਤਾਂ ਇੱਕ ਮੋਟਰਸਾਈਕਲ ਨੰਬਰ ਪੀ.ਬੀ. 20 ਡੀ 1513 ਜਿਸ ਨੂੰ ਹਰਨੇਕ ਸਿੰਘ ਪੁੱਤਰ ਮੰਗਾ ਰਾਮ ਵਾਸੀ ਨੀਲੇਵਾੜਾ ਬਲਾਚੌਰ ਚਲਾ ਰਿਹਾ ਸੀ ਹਾਦਸਾ ਗ੍ਰਸਤ ਹੋ ਗਏ, ਜਿਸ ਦੇ ਫਲਸਰੂਪ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ | ਮੋਟਰਸਾਈਕਲ ਚਾਲਕ ਨੂੰ ਐਸ.ਐਸ.ਐਫ ਟੀਮ ਵੱਲੋਂ ਐਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਭੇਜਿਆ ਗਿਆ | ਐੱਸ.ਐੱਸ.ਐੱਫ. ਟੀਮ ਵੱਲੋਂ ਦੋਨੋਂ ਵਾਹਨ ਸਾਈਡ 'ਤੇ ਲਗਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ ਅਤੇ ਘਟਨਾ ਦੀ ਜਾਣਕਾਰੀ ਥਾਣਾ ਸਦਰ ਬਲਾਚੌਰ ਨੂੰ ਦਿੱਤੀ ਗਈ, ਜਿਸ 'ਤੇ ਬਲਾਚੌਰ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
ਬੱਸ ਅਤੇ ਮੋਟਰਸਾਈਕਲ ਹੋਏ ਹਾਦਸਾ ਗ੍ਰਸਤ <br/>
ਅਜੀਤ ਡੈਸਕ
01-04-2026