ਬੰਗਾ, 31 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਸਲਾਨਾ ਨਤੀਜਾ ਐਲਾਨਿਆ ਗਿਆ | ਐਲਾਨੇ ਨਤੀਜੇ ਦੇ ਅਨੁਸਾਰ ਛੇਵੀਂ ਜਮਾਤ ਵਿੱਚੋਂ ਦਿਵਿਆਸੂ ਕੁਮਾਰ, ਕਿ੍ਤਿਕਾ, ਜਾਨਵੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ, ਸੱਤਵੀਂ ਜਮਾਤ ਵਿੱਚੋਂ ਦੀਆ, ਦਿਲਜੀਤ ਦੁਗ, ਰਿਸ਼ੀਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ, ਨੌਵੀਂ ਐਮੀਨੈਂਸ ਸੈਕਸ਼ਨ ਵਿੱਚੋਂ ਮੰਨਤ, ਭਾਵਨਾ ਅਤੇ ਅੰਜਲੀ ਰਾਣੀ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਨੌਵੀਂ ਨਾਨ ਐਮੀਨੈਂਸ ਸੈਕਸ਼ਨ ਵਿੱਚੋਂ ਦੇਵੰਸ਼ਿਕਾ, ਪ੍ਰੀਆ, ਗਗਨਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਗਿਆਰਵੀਂ ਕਾਮਰਸ ਸਟਰੀਮ ਵਿੱਚੋਂ ਖੁਸ਼ਪ੍ਰੀਤ ਕੌਰ, ਸੁਖਮਨ ਅਤਰ ਅਤੇ ਨੀਤਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਸਾਇੰਸ ਸਟਰੀਮ ਨਾਨ ਮੈਡੀਕਲ ਸੈਕਸ਼ਨ ਵਿੱਚੋਂ ਅਮਨ ਜੱਸੀ, ਯਸ਼ਮੀਤ ਕੌਰ ਅਤੇ ਹਿਨਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ, ਗਿਆਰਵੀਂ ਐਮੀਨੈਂਸ ਸੈਕਸ਼ਨ ਸਾਇੰਸ ਮੈਡੀਕਲ ਵਿੱਚੋਂ ਭਾਵਨਾ ਰਾਣੀ, ਪ੍ਰਭਜੋਤ ਢੀਂਡਸਾ ਅਤੇ ਰਾਜਦੀਪ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ, ਗਿਆਰਵੀਂ ਆਰਟਸ ਸੈਕਸ਼ਨ ਵਿਚੋਂ ਮਨਪ੍ਰੀਤ ਬੰਗਾ, ਸਿਮਰਪ੍ਰੀਤ ਕੌਰ ਵਿਰਦੀ ਤੇ ਸਤਨਾਮ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ 'ਤੇ ਪਿ੍ੰਸੀਪਲ ਨਰਿੰਦਰ ਪਾਲ ਸਿੰਘ, ਚੇਅਰਮੈਨ ਰਕੇਸ਼ ਕੁਮਾਰ, ਕਮੇਟੀ ਮੈਂਬਰਾਂ ਅਤੇ ਸਮੂਹ ਅਧਿਆਪਕਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਤੇ ਭਵਿੱਖ ਵਿਚ ਵੀ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ ਗਈ | ਇਸ ਮੌਕੇ 'ਤੇ ਵਿਦਿਆਰਥੀਆਂ ਦੇ ਮਾਪੇ ਅਤੇ ਸਮੂਹ ਅਧਿਆਪਕ ਹਾਜ਼ਰ ਸਨ |