ਬਹਿਰਾਮ, 31 ਮਾਰਚ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਵਿਦਾਸ ਜਨਮ ਉਤਸਵ ਕਮੇਟੀ ਦਿੱਲੀ ਦੀਆਂ ਸੰਗਤਾਂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਦਿਆਂ ਤਿੰਨ ਬੱਸਾਂ ਰਾਹੀਂ ਡੇਰਾ ਭਰੋਮਜਾਰਾ ਵਿਖੇ ਨਤਮਸਤਕ ਹੋਈਆਂ | ਉਪਰੰਤ ਜਿੱਥੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਸਿਰੋਪਾਉ ਨਾਲ ਸਾਰੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ, ਉੱਥੇ ਗੁਰੂ ਘਰ ਤੁਗਲਕਾਬਾਦ ਦਿੱਲੀ ਬਣਾਉਣ ਦੀਆਂ ਵਿਚਾਰਾਂ ਵੀ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਸਾਡੇ ਮਹਾਨ ਰਹਿਬਰ ਹਨ | ਉਨ੍ਹਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਤੁਗਲਕਾਬਾਦ ਦਿੱਲੀ ਵਿਖੇ ਜਿਨ੍ਹੀ ਥਾਂ ਸਤਿਗੁਰਾਂ ਦੇ ਨਾਮ 'ਤੇ ਹੈ ਉੱਥੇ ਸਾਰੀ ਵਿੱਚ ਮੰਦਰ ਬਣਨਾ ਚਾਹੀਦਾ ਹੈ ਤਾਂ ਜੋ ਸੰਗਤਾਂ ਵਿੱਚ ਸ਼ਰਧਾ ਭਾਵਨਾ ਹੋਰ ਵਧੇ | ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਅਤੇ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ, ਤੇਜ਼ ਸਿੰਘ, ਧਰਮਵੀਰ ਭਵਾਕਰ, ਰੋਹਿਤ ਕੁਮਾਰ, ਮੋਹਣ ਲਾਲ, ਭੁਪੇਸ਼ ਕੁਮਾਰ ਉਪ ਪ੍ਰਧਾਨ, ਬਲਵੰਤ ਸਿੰਘ ਉਪ ਪ੍ਰਧਾਨ, ਅਵਤਾਰ ਸਿੰਘ ਉਪ ਪ੍ਰਧਾਨ, ਕਮਲ ਕਿਸ਼ੋਰ ਬੁਲਾਰਾ, ਧਰਮ ਰਾਜ ਬੇਰੀ ਸੰਗਠਨ ਮੰਤਰੀ, ਗੌਰਵ ਅੱਦਿਤਆ, ਮਾਨ ਸਿੰਘ ਪ੍ਰੈਸ ਸਕੱਤਰ, ਦੇਵੇਦ ਕਾਦਮ, ਚੰਦਰ ਪ੍ਰਕਾਸ਼ ਨੀਮ, ਉਮੇਸ਼ ਕੁਮਾਰ, ਮਨੋਜ ਸਰੋਆ, ਦੁਨੀ ਚੰਦ, ਹਰਜਿੰਦਰ ਕੁਮਾਰ, ਲੈਕਚਰਾਰ ਰਾਮ ਲੁਭਾਇਆ ਕਲਸੀ, ਬਿਹਾਰੀ ਲਾਲ ਨੰਗਲ ਡੈਮ, ਕੁਲਦੀਪ ਲਾਲ ਗੜ੍ਹਸ਼ੰਕਰ, ਸੋਮ ਨਾਥ ਗੜ੍ਹਸ਼ੰਕਰ, ਯਸ਼ਪਾਲ ਗੜ੍ਹਸ਼ੰਕਰ, ਕੁਲਦੀਪ ਚੰਦ ਗੜ੍ਹਸ਼ੰਕਰ, ਗਿਆਨ ਚੰਦ ਖੁੱਤਨ ਜਲੰਧਰ, ਬਲਵੰਤ ਰਾਏ ਵੜਿੰਗ, ਦੀਪਾ ਬੰਗੜ, ਸਰੋਜ ਕੁਮਾਰ ਵੜਿੰਗ, ਗੁਰਪ੍ਰੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
ਦਿੱਲੀ ਦੀਆਂ ਸੰਗਤਾਂ ਡੇਰਾ ਭਰੋਮਜਾਰਾ ਵਿਖੇ ਹੋਈਆਂ ਨਤਮਸਤਕ <br/>
ਅਜੀਤ ਡੈਸਕ
01-04-2026