26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜ਼ਿਲ੍ਹਾ ਪ੍ਰਸ਼ਾਸਨ ਸਤਲੁਜ ਦਰਿਆ 'ਤੇ ਬਣੇ ਬੰਨ੍ਹ ਦੀ ਮੁਰੰਮਤ ਦਾ ਕੰਮ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਵਾਏ- ਚੌਧਰੀ ਦਰਸ਼ਨ ਲਾਲ ਮੰਗੂਪੁਰ <br/>

ਅਜੀਤ ਡੈਸਕ 01-04-2026
ਸੜੋਆ, 31 ਮਾਰਚ (ਬਲਵਿੰਦਰ ਨਾਨੋਵਾਲੀਆ)-ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਭਗਤ ਸਿੰਘ ਨਗਰ ਤੇ ਸਬੰਧਤ ਵਿਭਾਗ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਤਲੁਜ ਦਰਿਆ 'ਤੇ ਬਣੇ ਬੰਨ੍ਹ ਦੀ ਮੁਰੰਮਤ ਦਾ ਕੰਮ ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਆਸਰੋ ਤੋਂ ਜ਼ਿਲ੍ਹੇ ਦੇ ਆਖਰੀ ਪਿੰਡ ਤੱਕ ਆਰੰਭ ਕਰਕੇ ਤੁਰੰਤ ਮੁਕੰਮਲ ਕਰਵਾਏ | ਇਹ ਵਿਚਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਹਲਕਾ ਬਲਾਚੌਰ ਨੇ ਅਵਤਾਰ ਸਿੰਘ ਦੀ ਪੁੱਤਰੀ ਅੰਜੂ ਰਾਣੀ ਦੇ ਵਿਆਹ ਸਮਾਗਮ ਦੌਰਾਨ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦੇਣ ਉਪਰੰਤ ਮੰਗੂਪੁਰ ਵਿਖੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਕਾਫ਼ੀ ਨਜ਼ਦੀਕ ਆਉਂਦਾ ਜਾ ਰਿਹਾ ਹੈ, ਬੰਨ੍ਹ ਦੇ ਨਾਲ-ਨਾਲ ਵਸੇ ਪਿੰਡਾਂ ਦੇ ਲੋਕਾਂ ਦੀ ਬੰਨ੍ਹ ਦੀ ਖਸਤਾ ਹਾਲਤ ਨੂੰ ਦੇਖਦਿਆਂ ਚਿੰਤਾ ਹੁਣ ਤੋਂ ਹੀ ਵਧਣੀ ਸ਼ੁਰੂ ਹੋ ਗਈ ਹੈ | ਚੌਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ ਨੇ ਕਿਹਾ ਕਿ ਬੀਤੇ ਦਿਨ ਜਦੋਂ ਮੈਂ ਧੁਸੀ ਬੰਨ੍ਹ ਦੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਤਾਂ ਇਸ ਖੇਤਰ ਦੇ ਲੋਕਾਂ ਨੇ ਚਿੰਤਾ ਪ੍ਰਗਟਾਈ ਕਿ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਸ਼ਾਸ਼ਨ ਬੰਨ੍ਹ ਦੀਆਂ ਫ਼ੋਟੋਆਂ ਖਿਚਵਾਉਣ ਤੋਂ ਸਿਵਾਏ ਕੁਝ ਨਹੀ ਕਰਦਾ, ਪਰ ਲੋਕਾਂ ਨੂੰ ਆਪਣੀ ਹਿਫਾਜਤ ਲਈ ਆਪ ਯਤਨ ਕਰਨੇ ਪੈਂਦੇ ਹਨ | ਚੌਧਰੀ ਮੰਗੂਪੁਰ ਨੇ ਕਿਹਾ ਕਿ ਪਿਛਲੇ ਬਰਸਾਤ ਦੇ ਮੌਸਮ ਵਿਚ ਬਾਕੀ ਸਮਾਜ ਸੇਵੀਆਂ ਦੇ ਨਾਲ-ਨਾਲ ਅਜੈ ਮੰਗੂੂਪੁਰ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਹੜਦੇ ਜਾ ਰਹੇ ਬੰਨ੍ਹ ਨੂੰ ਬਚਾਉਣ ਵਿੱਚ ਵਡਾ ਯੋਗਦਾਨ ਪਾਇਆ ਸੀ, ਅਗਰ ਪ੍ਰਸ਼ਾਸ਼ਨ ਪਹਿਲਾਂ ਤੋਂ ਹੀ ਢੁੱਕਵੇ ਪ੍ਰਬੰਧ ਕਰਦਾ ਤਾਂ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਇੰਨੇ ਯਤਨ ਨਹੀ ਕਰਨੇ ਪੈਣੇ ਸਨ | ਉਨ੍ਹਾਂ ਪ੍ਰਸ਼ਾਸ਼ਨ ਨੂੰ ਇਸ ਬੰਨ੍ਹ ਤੇ ਇਲਾਕੇ ਦੇ ਬਰਸਾਤੂ ਖੱਡਾਂ ਦੇ ਬੰਨ੍ਹਾਂ ਦੀ ਹੁਣ ਤੋਂ ਹੀ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ | ਇਸ ਮੌਕੇ ਬੀਬੀ ਕੁਲਦੀਪ ਕੌਰ ਸਰਪੰਚ ਮੰਗੂਪੁਰ, ਸੂਬੇਦਾਰ ਰਾਮ ਪਾਲ, ਠੇਕੇਦਾਰ ਸੋਮ ਨਾਥ ਯੂ. ਐੱਸ. ਏ., ਅਵਤਾਰ ਸਿੰਘ, ਠੇਕੇਦਾਰ ਯਸ਼ਪਾਲ ਮੰਗੂਪੁਰ, ਠੇਕੇਦਾਰ ਮਨੋਹਰ ਲਾਲ ਥੋਪੀਆ, ਚਰਨ ਦਾਸ ਸਾਬਕਾ ਸਰਪੰਚ, ਰੋਹਿਤ ਕੁਮਾਰ, ਜੀਤ ਰਾਮ, ਸ਼ੈਕਰ ਦਾਸ, ਮਹਿੰਦਰ ਪਾਲ, ਹਰਮੇਸ਼ ਲਾਲ, ਪਰਮਜੀਤ, ਬਲਵੀਰ ਚੰਦ ਤੇ ਤੇਲੂ ਰਾਮ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬੰਗਾ ਦਾ ਸਲਾਨਾ ਨਤੀਜਾ ਐਲਾਨਿਆ ਅਗਲੀ ਖ਼ਬਰ ਚੇਅਰਮੈਨ ਬਣੇ ਜੰਡੀ ਦਾ ਚੇਅਰਮੈਨ ਜਾਡਲੀ ਨੇ ਮੂੰਹ ਮਿੱਠਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।