ਕਾਠਗੜ੍ਹ, 31 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦਾ ਪੜ੍ਹਪੋਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ ਵਿੱਕੀ ਚੌਧਰੀ ਕਾਠਗੜ੍ਹ ਦਾ ਬੇਟਾ ਫਰਹੀਨ ਚੇਚੀ 21 ਨੇ ਹਾਲ ਹੀ ਵਿਚ ਹੋਣ ਜਾ ਰਹੀ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਦੇ ਲਈ ਬਲਾਚੌਰ ਤੋਂ ਬਹੁਤ ਘੱਟ ਉਮਰ ਵਿੱਚ ਆਪਣੀ ਦਾਅਵੇਦਾਰੀ ਠੋਕੀ ਹੈ | ਪਿਛਲੇ ਦਿਨੀਂ ਆਨਲਾਈਨ ਵੋਟਿੰਗ ਹੋਈ, ਜਿਸਦੇ ਲਈ ਫਰਹੀਨ ਚੇਚੀ ਨੇ ਆਪਣੇ ਸਾਰੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਨਲਾਈਨ ਵੋਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਇਸ ਵੋਟਿੰਗ ਦੇ 2 ਮਹੀਨੇ ਬਾਅਦ ਨਤੀਜੇ ਆਉਣਗੇ | ਫਰਹੀਨ ਚੇਚੀ ਨੇ ਕਿਹਾ ਕਿ ਨੌਜਵਾਨ ਅੱਗੇ ਵੱਧ ਕੇ ਯੂਥ ਕਾਂਗਰਸ ਨਾਲ ਜੁੜ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਦੇ ਨੌਜਵਾਨ ਰਾਹੁਲ ਗਾਂਧੀ ਦੀ ਸੋਚ ਹੈ ਕਿ ਨੌਜਵਾਨ ਰਾਜਨੀਤੀ 'ਚ ਆਉਣ ਅਤੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ, ਲੜਕੀਆਂ ਦੀ ਸੁਰੱਖਿਆ ਕਰਨਾ, ਮੁਸ਼ਕਿਲ ਤੇ ਖੁਸ਼ੀ ਦੇ ਸਮੇਂ ਗ਼ਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ |
ਫਰਹੀਨ ਚੇਚੀ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਧੰਨਵਾਦ <br/>
ਅਜੀਤ ਡੈਸਕ
01-04-2026