26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ੍ਰੀ ਹਨੂੰਮਾਨ ਜਨਮ ਉਤਸਵ ਦਾ ਜਸ਼ਨ ਭਲਕੇ- ਸ਼ਰਮਾ

ਅਜੀਤ ਡੈਸਕ 01-04-2026
ਬੰਗਾ, 31 ਮਾਰਚ (ਧਰਮਵੀਰ ਪਾਲ)-ਮੁਕੰਦਪੁਰ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ, ਮਾਤਾ ਨੈਣਾਂ ਦੇਵੀ ਮੰਦਰ ਤੇ ਮੇਨ ਰੋਡ 'ਤੇ ਸਥਿਤ ਮਾਤਾ ਚਿੰਤਪੁਰਨੀ ਮੰਦਰ ਆਦਰਸ਼ ਨਗਰ ਵਿਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਉਣ ਲਈ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ | ਮੰਦਰ ਦੇ ਪੁਜਾਰੀ ਪੰਡਿਤ ਵਿਕਰਮਜੀਤ ਸ਼ਰਮਾ, ਪੰਡਿਤ ਰਾਮ ਦਰਸ਼ਨ ਦਾਸ ਅਤੇ ਪੰਡਿਤ ਰਾਮੇਸ਼ਵਰ ਪ੍ਰਸਾਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਮੌਕੇ 'ਤੇ ਸਮਾਗਮ ਭਲਕੇ ਵੀਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਣਗੇ | ਸੰੁਦਰ ਕਾਂਡ, ਹਨੂੰਮਾਨ ਚਾਲੀਸਾ, ਹਵਨ, ਪੂਜਾ ਤੇ ਆਰਤੀ ਦੇ ਪਾਠ ਤੋਂ ਬਾਅਦ, ਸ੍ਰੀ ਹਨੂੰਮਾਨ ਨੂੰ 51 ਕਿੱਲੋਗਰਾਮ ਲੱਡੂ ਪ੍ਰਸ਼ਾਦ ਚੜ੍ਹਾਇਆ ਜਾਵੇਗਾ ਤੇ ਸ਼ਰਧਾਲੂਆਂ ਵਿਚ ਵੰਡਿਆ ਜਾਵੇਗਾ |
ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਅੱਜ
ਔੜ/ਝਿੰਗੜਾਂ, 31 ਮਾਰਚ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਪਹਿਲੀ ਅਪ੍ਰੈਲ ਨੂੰ ਦੁਪਹਿਰ ਇਕ ਵਜੇ ਕੀਤੀ ਜਾਵੇਗੀ | ਪ੍ਰਧਾਨ ਪ੍ਰਸ਼ੋਤਮ ਲਾਲ ਅਤੇ ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਿੱਥੇ ਕਿਤੇ ਨਾਲ ਸਬੰਧਿਤ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ, ਉੱਥੇ 14 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ | ਉਨ੍ਹਾਂ ਸਮੂਹ ਜਥੇਬੰਦੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਇਸ ਮੀਟਿੰਗ ਵਿਚ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ |


ਪਿਛਲੀ ਖ਼ਬਰ ਚੇਅਰਮੈਨ ਬਣੇ ਜੰਡੀ ਦਾ ਚੇਅਰਮੈਨ ਜਾਡਲੀ ਨੇ ਮੂੰਹ ਮਿੱਠਾ ਕਰਵਾਇਆ <br/> ਅਗਲੀ ਖ਼ਬਰ ਫਰਹੀਨ ਚੇਚੀ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।