ਪੋਜੇਵਾਲ ਸਰਾਂ, 29 ਮਾਰਚ (ਨਵਾਂਗਰਾਈਾ)-ਸਰਕਾਰੀ ਪ੍ਰਾਇਮਰੀ ਸਕੂਲ ਪੋਜੇਵਾਲ ਦੇ ਵਿਦਿਆਰਥੀ ਅਨੁਸ਼ਕਾ ਸਿੰਘ ਅਤੇ ਜੈਸ਼ਮੀਨ ਦੀ ਚੋਣ ਜਵਾਹਰ ਨਵੋਦਿਆ ਵਿਦਿਆਲ਼ਿਆ ਪੋਜੇਵਾਲ ਵਿਖੇ ਹੋਣ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਪੋਜੇਵਾਲ ਵਿਖੇ ਹਰਮੇਸ ਲਾਲ ਸੈਂਟਰ ਹੈਡ ਟੀਚਰ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਸਨਮਾਨ ਸਮਾਗਮ ਦੌਰਾਨ ਇਹਨਾਂ ਦੋਨਾਂ ਬੱਚਿਆ ਨੂੰ ਸਨਮਾਨਿਤ ਕੀਤਾ ਅਤੇ ਇਸ ਤੋਂ ਇਲਾਵਾ ਸਕੂਲ 'ਚ ਮੈਗਾ ਮਾਪੇ ਅਧਿਆਪਕ ਮਿਲਤਣੀ ਵੀ ਕਰਵਾਈ ਗਈ ਤੇ ਸਕੂਲ ਦੀਆ ਸਾਰੀਆਂ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਹਰ ਸਾਲ ਦੋ ਜਾਂ ਤਿੰਨ ਬੱਚਿਆ ਦੀ ਚੋਣ ਨਵੋਦਿਆ ਵਿੱਚ ਹੁੰਦੀ ਹੈ ਜਿਸ ਲਈ ਸਾਰਾ ਸਟਾਫ ਵਧਾਈ ਦਾ ਪਾਤਰ ਹੈ | ਇਸ ਮੌਕੇ ਕੁਲਵਿੰਦਰ ਕੌਰ ਚੇਅਰਮੈਨ ਐਸ.ਐਮ.ਸੀ, ਪਵਨ ਕੁਮਾਰ ਸਰਪੰਚ, ਪ੍ਰੇਮ ਚੰਦ, ਮਦਨ ਲਾਲ ਕਟਾਰੀਆ, ਜੋਗ ਰਾਜ, ਹਰਵਿੰਦਰ ਕੌਰ, ਨਿਸ਼ੀ ਸ਼ਰਮਾ ਆਦਿ ਸਮੇਤ ਸਮੂਹ ਮਾਪੇ 'ਤੇ ਵਿਦਿਆਰਥੀ ਹਾਜ਼ਰ ਸਨ |