ਵਿਧਾਇਕਾ ਕਟਾਰੀਆ ਨੂੰ ਦੁਬਾਰਾ ਟਿਕਟ ਦੇਣ ’ਤੇ ਥੋਪੀਆ ਤੇ ਜੋਗੇਵਾਲ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
ਬਲਾਚੌਰ, 3 ਨਵੰਬਰ (ਨਰੇਸ਼ ਧੌਲ) -ਸੀਨੀਅਰ ‘ਆਪ’ ਆਗੂ ਅਤੇ ਕਟਾਰੀਆ ਪਰਿਵਾਰ ਦੇ ਨਜ਼ਦੀਕੀ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬਲਾਚੌਰ ਸਾਬਕਾ ਸਰਪੰਚ ਰਾਮ ਸਰੂਪ ਥੋਪੀਆ ਅਤੇ ਬਲਾਕ ਪ੍ਰਧਾਨ ਹਨੀ ਨੰਬਰਦਾਰ ਜੋਗੇਵਾਲ ਨੇ ਸਮੁੱਚੀ ‘ਆਪ’ ਹਾਈਕਮਾਨ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ, ਖਾਸ ਤੌਰ ’ਤੇ ਸੀ. ਐਮ ਭਗਵੰਤ ਮਾਨ ਤੇ ਐਮ.
ਚ
ਚੇਅਰਮੈਨ ਰਾਮ ਸਰੂਪ ਥੋਪੀਆ, ਬਲਾਕ ਪ੍ਰਧਾਨ ਹਨੀ ਨੰਬਰਦਾਰ ਜੋਗੇਵਾਲ ਅਤੇ ਉਨ੍ਹਾਂ ਦੇ ਸਾਥੀ ਬੀਬੀ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ’ਤੇ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ। ਤਸਵੀਰ : ਨਰੇਸ਼ ਧੌਲ
04-11-2026
ਬਲਾਚੌਰ, 3 ਨਵੰਬਰ (ਨਰੇਸ਼ ਧੌਲ) -ਸੀਨੀਅਰ ‘ਆਪ’ ਆਗੂ ਅਤੇ ਕਟਾਰੀਆ ਪਰਿਵਾਰ ਦੇ ਨਜ਼ਦੀਕੀ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬਲਾਚੌਰ ਸਾਬਕਾ ਸਰਪੰਚ ਰਾਮ ਸਰੂਪ ਥੋਪੀਆ ਅਤੇ ਬਲਾਕ ਪ੍ਰਧਾਨ ਹਨੀ ਨੰਬਰਦਾਰ ਜੋਗੇਵਾਲ ਨੇ ਸਮੁੱਚੀ ‘ਆਪ’ ਹਾਈਕਮਾਨ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ, ਖਾਸ ਤੌਰ ’ਤੇ ਸੀ. ਐਮ ਭਗਵੰਤ ਮਾਨ ਤੇ ਐਮ. ਪੀ ਮਾਲਵਿੰਦਰ ਸਿੰਘ ਕੰਗ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੀਬੀ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਕਟਾਰੀਆ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ। ਇਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜੋ ਪਾਰਟੀ ਨੇ ਇਨ੍ਹਾਂ ਨੂੰ ਮਾਣ ਬਖਸ਼ਿਆ ਹੈ ਅਸੀਂ ਉਸ ਲਈ ਸਮੁੱਚੀ ਹਾਈਕਮਾਨ ਦੇ ਬਹੁਤ ਧੰਨਵਾਦੀ ਹਾਂ। ਇਸ ਮੌਕੇ ਸੰਮਤੀ ਮੈਂਬਰ ਭੁਪਿੰਦਰ ਲੱਕੀ ਤੇ ਚੰਨੀ ਧਕਤਾਣਾ ਆਦਿ ਵੀ ਹਾਜਰ ਸਨ।