04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਂਟਰ ਰੱਤੇਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 30-03-2026
ਰੱਤੇਵਾਲ, 29 ਮਾਰਚ (ਅਸ਼ੋਕ ਕੁਮਾਰ ਲੀਲ)-ਰੱਤੇਵਾਲ ਸਕੂਲ ਵਿਖੇ ਸਲਾਨਾ ਨਤੀਜਾ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ 'ਚ ਐਲਾਨਿਆ ਗਿਆ | ਜਮਾਤ ਪਹਿਲੀ ਵਿਚੋਂ ਪਹਿਲਾਂ ਸਥਾਨ ਗੁਰਮਨ ਦੂਜਾ ਲਵਪ੍ਰੀਤ ਤੇ ਤੀਜਾ ਸਥਾਨ ਗਗਨ ਨੇ ਪ੍ਰਾਪਤ ਕੀਤਾ | ਜਮਾਤ ਦੂਸਰੀ ਵਿੱਚੋਂ ਪਹਿਲਾ ਸਥਾਨ ਤਰਨਪ੍ਰੀਤ, ਦੂਸਰਾ ਮਹਿਕ ਤੇ ਤੀਜਾ ਸਥਾਨ ਸਾਕਸ਼ੀ ਨੇ ਪ੍ਰਾਪਤ ਕੀਤਾ | ਇਸੇ ਤਰ•ਾਂ ਤੀਸਰੀ ਜਮਾਤ 'ਚ ਪਹਿਲਾਂ ਸਥਾਨ ਦਿਲਪ੍ਰੀਤ, ਦੂਸਰਾ ਮਨਪ੍ਰੀਤ ਅਤੇ ਤੀਸਰਾ ਸਥਾਨ ਸੁਲਤਾਨ ਨੇ ਪ੍ਰਾਪਤ ਕੀਤਾ | ਚੌਥੀ ਜਮਾਤ ਵਿੱਚੋਂ ਪਹਿਲਾ ਸਥਾਨ ਗੁਰਜੋਤ ਕੌਰ, ਦੂਸਰਾ ਸਥਾਨ ਜੈਸਮੀਨ ਅਤੇ ਤੀਸਰਾ ਸਥਾਨ ਹਨੀਤ ਨੇ ਪ੍ਰਾਪਤ ਕੀਤਾ | ਪੰਜਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਨਗੀਤਾ, ਦੂਸਰਾ ਸਥਾਨ ਗਲੋਰੀ ਅਤੇ ਤੀਸਰਾ ਸਥਾਨ ਕੋਮਲ ਚੌਧਰੀ ਨੇ ਪ੍ਰਾਪਤ ਕੀਤਾ | ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਸਟਾਫ ਵੱਲੋਂ ਅਤੇ ਸੀ.ਐੱਚ.ਟੀ ਅਮਨਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ | ਪ੍ਰੀ. ਪ੍ਰਾਈਮਰੀ ਦੇ ਬੱਚਿਆਂ ਦੀ ਗਰੈਜੂਏਸ਼ਨ ਸੈਰਾਮਨੀ ਵੀ ਕੀਤੀ ਗਈ | ਇਸ ਮੌਕੇ 'ਤੇ ਸਕੂਲ ਸਟਾਫ਼ ਵੱਲੋਂ ਸਕੂਲ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਬੱਚਿਆਂ ਦੇ ਉੱਚ ਪੱਧਰੀ ਵਿਕਾਸ ਲਈ ਮਾਪਿਆਂ ਨੂੰ ਜਾਣੂ ਕਰਵਾਇਆ | ਸਰਦਾਰ ਅਮਨਦੀਪ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਸਾਲ 2026-27 ਲਈ ਸਕੂਲ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਵਾਉਣ ਦੀ ਅਪੀਲ ਵੀ ਕੀਤੀ ਗਈ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬੀਆਂ ਲਈ ਹੋਈ ਵਰਦਾਨ ਸਾਬਿਤ- ਡਾ. ਬਲਬੀਰ ਸਿੰਘ ਅਗਲੀ ਖ਼ਬਰ ਨਵੋਦਿਆ 'ਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।