04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭਦੌੜ ਦੀ ਕੋਟਕਪੁਰਾ ਵਿਖੇ ਪੜ੍ਹਦੀ ਲੜਕੀ ਦੀ ਸੜਕ ਹਾਦਸੇ ਵਿਚ ਮੌਤ

ਭਦੌੜ (ਬਰਨਾਲਾ), 4 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਭਦੌੜ ਦੀ ਕੋਟਕਪੁਰਾ ਵਿਖੇ ਪੜ੍ਹਦੀ ਨੌਜਵਾਨ ਲੜਕੀ ਦੀ ਸੜਕ ਹਾਸਦੇ...

ਅਜੀਤ ਡੈਸਕ 04-11-2026

ਭਦੌੜ (ਬਰਨਾਲਾ), 4 ਨਵੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ)- ਭਦੌੜ ਦੀ ਕੋਟਕਪੁਰਾ ਵਿਖੇ ਪੜ੍ਹਦੀ ਨੌਜਵਾਨ ਲੜਕੀ ਦੀ ਸੜਕ ਹਾਸਦੇ ਵਿਚ ਮੌਤ ਹੋਣ ਨਾਲ ਕਸਬੇ ਭਦੌੜ ਅਤੇ ਜੱਦੀ ਪਿੰਡ ਅਲਕੜਾ ਵਿਖੇ ਸੋਗ ਦੀ ਲਹਿਰ ਹੈ ਜੋ ਭਦੌੜ ਦੇ ਵਾਰਡ ਨੰਬਰ 7 ਦੀ ਵਸਨੀਕ ਅਤੇ ਸੇਵਾਮੁਕਤ ਫੌਜੀ ਸੁਖਜਿੰਦਰ ਸਿੰਘ ਸੰਧੂ ਦੀ ਪੁੱਤਰੀ ਸੀ।

ਪਰਿਵਾਰਕ ਮੈਂਬਰਾਂ ਦੇ ਨਜ਼ਦੀਕੀ ਵਿਅਕਤੀਆਂ ਦੇ ਦੱਸਣ ਅਨੁਸਾਰ, ਜਸ਼ਨਪ੍ਰੀਤ ਕੌਰ (20) ਆਪਣੇ ਨਾਨਕੇ ਘਰ ਕੋਟਕਪੂਰਾ ਵਿਖੇ ਰਹਿ ਕੇ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੁਰਾ ਵਿਚ ਬੀ.ਐੱਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਜੋ ਹਰ ਰੋਜ਼ ਬੱਸ ਰਾਹੀਂ ਆਪਣੇ ਕਾਲਜ ਵਿਖੇ ਪੜ੍ਹਨ ਅਤੇ ਹਸਪਤਾਲ ਵਿਖੇ ਪ੍ਰੈਕਟਿਸ ਕਰਨ ਲਈ ਜਾਂਦੀ ਸੀ ਜੋ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਖੇ ਐਕਟਿਵਾ ਤੇ ਜਾ ਰਹੀ ਸੀ। ਅੱਜ ਜਦੋਂ ਜਸ਼ਨਪ੍ਰੀਤ ਕੌਰ ਐਕਟਿਵਾ ਸਕੂਟਰੀ ਉੱਪਰ ਹਸਪਤਾਲ ਵਿਖੇ ਪ੍ਰੈਕਟਿਸ ਕਰਨ ਲਈ ਜਾ ਰਹੀ ਤਾਂ ਇਕ ਬੱਸ ਨੇ ਉਸ ਨੂੰ
ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ।

ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਦਾ ਫੁੱਟਿਆ ਗੁੱਸਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ, ਐਸ.ਡੀ.ਐਮ ਅਤੇ ਐਸ.ਐਸ.ਪੀ. ਵਲੋਂ ਡਰੱਗ ਹੌਟਸਪੌਟ ਬਸਤੀ ਗੁਰੂ ਕਰਮ ਸਿੰਘ ਦੇ ਸ਼ਮਸ਼ਾਨਘਾਟ ਦਾ ਵਿਸ਼ੇਸ਼...