04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰੈਲਮਾਜਰਾ ਦੇ ਸਰਪੰਚ ਨੇ ਸਕੂਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਰੈਲਮਾਜਰਾ ਸਕੂਲ ਵਿਖੇ ਸਰਪੰਚ ਸਿੰਕਦਰ ਸਿੰਘ ਲਾਂਦੀ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਸਕੂਲ ਸਟਾਫ਼ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 30-03-2026

ਕਾਠਗੜ੍ਹ, 29 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲਮਾਜਰਾ ਦੇ ਸਰਪੰਚ ਸਿੰਕਦਰ ਸਿੰਘ ਲਾਂਦੀ ਨੇ ਪਿੰਡ ਦੇ ਸਰਕਾਰੀ ਸਕੂਲ 'ਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਹਰੇਕ ਸ਼ੈਕਸਨ ਦੇ ਬੱਚਿਆ ਨੂੰ ਪੜ੍ਹਾਈ ਵਿੱਚ ਹੋਰ ਉਤਸ਼ਾਹ ਕਰਨ ਲਈ ਆਪਣੇ ਵਲੋਂ ਸਕੂਲ ਦੇ ਨਤੀਜਿਆਂ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ 400 ਰੁਪਏ ਦੂਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ 300 ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 200 ਰੁਪਏ ਵੰਡ ਕੇ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਉੱਥੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਹੋਰ ਕਰੜੀ ਮਿਹਨਤ ਲਈ ਵੀ ਪ੍ਰੇਰਿਤ ਕੀਤਾ | ਸਰਪੰਚ ਸਿੰਕਦਰ ਸਿੰਘ ਲਾਂਦੀ ਵੱਲੋਂ ਸਕੂਲ 'ਚ ਪਹੁੰਚ ਕੇ ਨਤੀਜਿਆਂ 'ਚ ਪਹਿਲੇ, ਦੂਜੇ, ਤੀਜੇ ਅਸਥਾਨ 'ਤੇ ਆਏ 45 ਦੇ ਕਰੀਬ ਵਿਦਿਆਰਥੀਆਂ ਨੂੰ ਇਨਾਮਾਂ ਦੀ ਰਾਸ਼ੀ ਵੰਡੀ ਗਈ | ਇਸ ਮੌਕੇ ਸਰਪੰਚ ਨੇ ਸਕੂਲ ਦੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦੀਆਂ ਕਿਹਾ ਕੇ ਸਟਾਫ਼ ਵਲੋਂ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਉਣ ਕਰਕੇ ਹੀ ਸਕੂਲ ਦਾ ਵਧੀਆ ਨਤੀਜਾ ਸਾਹਮਣੇ ਆਇਆ ਹੈ | ਇਸ ਮੌਕੇ ਸਮੂਹ ਸਟਾਫ ਵਲੋਂ ਸਰਪੰਚ ਸਿੰਕਦਰ ਸਿੰਘ ਲਾਂਦੀ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਨਵੋਦਿਆ 'ਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਸਰਕਾਰ ਆੜ੍ਹਤੀਆਂ ਨੂੰ ਪੂਰਾ ਕਮਿਸ਼ਨ ਜਾਰੀ ਕਰੇ, ਨਹੀਂ ਤਾਂ ਪਹਿਲੀ ਤੋਂ ਮੰਡੀਆਂ ਬੰਦ ਰਹਿਣਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।