13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬਾਬਾ ਬਾਲਕ ਨਾਥ ਮੰਦਰ ਗੁੱਲਪੁਰ ਵਿਖੇ ਭੰਡਾਰਾ ਕਰਵਾਇਆ

ਅਜੀਤ ਡੈਸਕ 27-03-2026
ਮਜਾਰੀ/ਸਾਹਿਬਾ, 26 ਮਾਰਚ (ਨਿਰਮਲਜੀਤ ਸਿੰਘ ਚਾਹਲ)-ਬਾਬਾ ਬਾਲਕ ਨਾਥ ਮੰਦਰ ਗੁੱਲਪੁਰ ਵਿਖੇ ਭਗਤ ਦਲਜੀਤ ਪਨੇਸਰ ਦੀ ਅਗਵਾਈ ਹੇਠ ਦੋ ਦਿਨਾਂ ਸਲਾਨਾ ਭੰਡਾਰਾ ਕਰਵਾਇਆ ਗਿਆ | ਪਹਿਲੇ ਦਿਨ ਸ੍ਰੀ ਰਮਾਇਣ ਦੇ ਪਾਠ ਸ਼ੁਰੂ ਕਰਵਾਏ ਗਏ ਤੇ ਖ਼ੁਆਜਾ ਪੀਰ ਦਾ ਬੇੜਾ ਦਰਿਆ ਵਿਚ ਤਾਰਿਆ ਗਿਆ | ਦੂਸਰੇ ਦਿਨ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਤੇ ਹਵਨ ਪੂਜਾ ਕੀਤੀ ਤੇ ਝੰਡੇ ਝੜਾਏ ਗਏ | ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਦਿਨ ਵੇਲੇ, ਪੰਜਾਬੀ ਭਜਨ ਗਾਇਕ ਕਮਲ ਕਟਾਣੀਆਂ, ਕਰਨ ਜੰਡੀ, ਦੀਪ ਸ਼ਿੰਦਾ ਤੇ ਜੀਤ ਬਾਹੜੋਵਾਲੀਆ ਨੇ ਤੇ ਰਾਤ ਦੇ ਸਮੇਂ ਮਹੇਸ਼ ਸਾਜਨ, ਸੱਤਾ ਮੰਡਾਲੀ, ਕੱਵਾਲ ਮੁਨੱਵਰ ਅਲੀ ਤੇ ਭੱਟੀ ਕੰਗਣਾ ਦੀਆਂ ਭਜਨ ਮੰਡਲੀਆਂ ਨੇ ਭੇਟਾਂ ਗਾਂ ਕੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸੰਗਤਾਂ ਵਾਸਤੇ ਚਾਹ ਪਕੌੜਿਆਂ ਤੇ ਦਾਲ ਰੋਟੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਸਾਧੂ ਸੰਤਾਂ ਨੇ ਹਾਜ਼ਰੀ ਭਰੀ | 28 ਮਾਰਚ ਨੂੰ ਭਗਤ ਦਲਜੀਤ ਪਨੇਸਰ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਪਿੰਡ ਗੁੱਲਪੁਰ ਤੋਂ ਦਿਓਟ ਸਿੱਧ ਗੁਫ਼ਾ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਵੇਗਾ ਤੇ 31 ਮਾਰਚ ਨੂੰ ਵਾਪਸ ਆਏਗਾ |
ਪਿਛਲੀ ਖ਼ਬਰ ਪਿੰਡ ਬਛੌੜੀ ਵਿਖੇ ਫੁੱਟਬਾਲ ਮਹਾਂਕੁੰਭ ਸ਼ੁਰੂ ਅਗਲੀ ਖ਼ਬਰ ਪਾਕਿਸਤਾਨ ਕੁਨੈਕਸ਼ਨ ਮਾਮਲੇ 'ਚ ਸਬੂਤ ਨਾ ਹੋਣ 'ਤੇ ਹਾਈ ਕੋਰਟ ਵਲੋਂ ਨੌਜਵਾਨ ਦੀ ਜ਼ਮਾਨਤ ਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।