ਬਲਾਚੌਰ, 26 ਮਾਰਚ (ਨਰੇਸ਼ ਧੌਲ)-ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬਛੌੜੀ ਵਲੋਂ ਉੱਘੇ ਨੌਜਵਾਨ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਅਤੇ ਕਮੇਟੀ ਮੈਂਬਰ ਗੁਰਜੀਤ ਸਿੰਘ ਗਰਚਾ (ਹੈਪੀ) ਦੀ ਨਿੱਘੀ ਯਾਦ ਨੂੰ ਸਮਰਪਿਤ 75ਵਾਂ ਫੁੱਟਬਾਲ ਮਹਾਂਕੁੰਭ ਮੁੜ ਤੋਂ ਸ਼ੁਰੂ ਕਰਵਾਇਆ ਗਿਆ | ਇਸ ਖੇਡ ਮਹਾਂਕੁੰਭ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸੁਰਜੀਤ ਸਿੰਘ (ਯੂ.ਕੇ) ਖੰਡੂਪੁਰ, ਅਜੀਤ ਸਿੰਘ ਗਿੱਲ ਮਜਾਰੀ, ਗੁਰਪਾਲ ਸਿੰਘ ਨਾਗਰਾ ਮਹਿੰਦਪੁਰ ਅਤੇ ਸੁਰਿੰਦਰ ਅਜੀਮਲ ਫਿਰਨੀ ਮਜਾਰਾ ਵੱਲੋਂ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਸਾਂਝੇ ਤੌਰ 'ਤੇ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨੀ ਖੇਡ ਦੌਰਾਨ ਉੱਘੇ ਖਿਡਾਰੀ ਰਵਿੰਦਰੀ ਦੇ ਅਚਾਨਕ ਵਿਛੋੜੇ ਕਾਰਨ ਕਰਵਾਇਆ ਜਾ ਰਿਹਾ ਖੇਡ ਮਹਾਂ ਕੁੰਭ ਰੁੱਕ ਗਿਆ ਸੀ ਪ੍ਰੰਤੂ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਖੇਡ ਪ੍ਰਤੀ ਲਗਨ ਨੂੰ ਯਾਦ ਕਰਦਿਆਂ ਹੋਇਆਂ ਇਹ ਮਹਾਂਕੁੰਭ ਫਿਰ ਤੋਂ ਦੁਬਾਰਾ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਮਾਸਟਰ ਮਹਿੰਦਰ ਸਿੰਘ ਢਿੱਲੋਂ, ਓਾਕਾਰ ਸਿੰਘ ਢਾਹ, ਮੋਹਣ ਲਾਲ ਸਰਪੰਚ ਖਰੌੜ, ਦਾਰਾ ਸਿੰਘ ਬੱਲ, ਪਰਮਿੰਦਰ ਸਿੰਘ ਪੰਮੀ, ਲੱਕੀ ਗਰਚਾ, ਰਸ਼ਬਿੰਦਰ ਬੱਲ, ਨਰਿੰਦਰ ਸਿੰਘ ਐਡਵੋਕੇਟ, ਸੂਬੇਦਾਰ ਜਗਤਾਰ ਸਿੰਘ, ਜਥੇਦਾਰ ਮੇਜਰ ਸਿੰਘ, ਬਹਾਦਰ ਸਿੰਘ ਸਹੋਤਾ ਡਾਇਰੈਕਟਰ, ਇਕਬਾਲ ਪਾਲਾ, ਦਿਲਾਵਰ ਗਰਚਾ, ਸਰਬਜੀਤ ਸਿੰਘ ਪਨੇਸਰ, ਜੋਤਾ ਖੜਬੜ, ਸੁਖਵਿੰਦਰ ਸੋਖਾ, ਬਿੰਦਾ ਪੰਚ, ਰਾਜਨ ਕੇ ਸੀ, ਲੱਕੀ ਧੰਨਾ, ਜੱਸਾ ਧੰਨਾ, ਸੁਖਵਿੰਦਰ ਗਰਚਾ, ਗੁਰਦੀਪ ਪੰਚ, ਸਤਨਾਮ ਸੱਤਾ, ਸੁਖਵਿੰਦਰ ਕੌਰ ਪੰਚ, ਕਿਰਨਦੀਪ ਕੌਰ ਪੰਚ, ਅਨੀਤਾ ਪੰਚ, ਸੱਤਪਾਲ ਜੱਸਲ ਪੀ ਪੀ, ਸਵਰਨ ਜੱਸਲ, ਦੀਪੂ ਲਾਲਾ, ਸੱਤ ਪਾਲ ਕਲੇਰ, ਕੁਲਬੀਰ ਸਿੰਘ ਸਹੋਤਾ, ਜੋਗਾ ਸਿੰਘ ਗਰਚਾ, ਦਿਲਪ੍ਰੀਤ ਗਰਚਾ, ਹਨੀ ਕਲੇਰ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |