ਕਟਾਰੀਆਂ, 26 ਮਾਰਚ (ਪ੍ਰੇਮੀ ਸੰਧਵਾਂ)-ਪਿਛਲੇ ਕਰੀਬ 30 ਸਾਲਾਂ ਤੋਂ ਹੱਥੀਂ ਤਿਆਰ ਕਰਕੇ ਲੋਕਾਂ ਨੂੰ ਮੁਫ਼ਤ ਬੂਟੇ ਵੰਡਣ ਵਾਲੇ ਬਿਜਲੀ ਵਿਭਾਗ ਵਿਚੋਂ ਆਪਣੀਆਂ ਬੇਦਾਗ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਉੱਘੇ ਵਾਤਾਵਰਣ ਪ੍ਰੇਮੀ, ਪੰਜਾਬ ਸਰਕਾਰ ਤੇ ਵੱਖ-ਵੱਖ ਸਮਾਜ ਸੇਵੀ ਅਤੇ ਵਾਤਾਵਰਣ ਪੇ੍ਰਮੀ ਜਥੇਬੰਦੀ ਵਲੋਂ ਅਨੇਕਾਂ ਵਾਰ ਹੀ ਸਨਮਾਨ ਪ੍ਰਾਪਤ ਕਰ ਚੁੱਕੇ ਗੋਪਾਲ ਕ੍ਰਿਸ਼ਨ ਬੀਸਲਾ ਪੁੱਤਰ ਸਾਬਕਾ ਹੈੱਡ ਮਾਸਟਰ ਗਰਦੇਵ ਰਾਮ ਮਹਿਮੀ ਪਿੰਡ ਬੀਸਲਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਤੇ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਰਾਉ ਫੂਲੇ ਅਤੇ ਹੋਰ ਬਹੁਜਨ ਨਾਇਕਾਂ ਦੀ ਯਾਦ ਵਿੱਚ ਲੋਕਾਂ ਨੂੰ ਮੁਫ਼ਤ ਬੂਟਿਆਂ ਦੀ ਵੰਡ ਕਰਦਿਆਂ ਕਿਹਾ ਕਿ ਮੇਰੀ ਜਿੰਦਗੀ ਦਾ ਸੱਚਾ ਸੁੱਚਾ ਧਰਮ ਹੈ ਕਿ ਮੈਂ ਜਦੋਂ ਤੱਕ ਗੰਧਲੇ ਹੋ ਰਹੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਣ ਰਹਿਤ ਨਹੀਂ ਕਰ ਦਿੰਦਾ ਉਦੋਂ ਤੱਕ ਮੈਂ ਲੋਕਾਂ ਨੂੰ ਮੁਫ਼ਤ ਬੂਟੇ ਵੰਡਣ, ਲਗਾਉਣੇ ਅਤੇ ਪਾਲਣ ਦੀ ਸੇਵਾ ਨਿਰੰਤਰ ਜਾਰੀ ਰੱਖਾਂਗਾ, ਕਿਉਂਕਿ ਜੇਕਰ ਬੂਟੇ ਨਹੀਂ ਹੋਣਗੇ ਤਾਂ ਸਾਡੀ ਹੋਂਦ ਖ਼ਤਰੇ 'ਚ ਪੈ ਜਾਵੇਗੀ | ਇਸ ਮੌਕੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਮਦਨ ਲਾਲ, ਸਤਨਾਮ ਸਿੰਘ ਖਟਕੜ, ਮੈਡਮ ਬਲਦੀਸ਼ ਕੌਰ, ਸੁਰਿੰਦਰ ਕੁਮਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ |