09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਔਰਤਾਂ ਤੋਂ ਫੇਰ ਵੋਟਾਂ ਹੜੱਪਣ ਦੀ 'ਆਪ' ਬਣਾ ਰਹੀ ਹੈ ਵਿਉਂਤਬੰਦੀ- ਮੰਗੂਪੁਰ

ਅਜੀਤ ਡੈਸਕ 07-03-2026
ਕਾਠਗੜ੍ਹ, 6 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ 2022 ਵਿਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਕੋਲੋਂ ਬਹੁਤ ਉਮੀਦਾਂ ਰੱਖੀਆਂ ਸਨ ਅਤੇ ਪੰਜਾਬ ਦੀ ਜਨਤਾ ਨੇ ਬਦਲਾਅ ਲਿਆਉਣ ਤੇ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਵਾਅਦੇ ਸੁਣਕੇ ਆਪਣੀਆਂ ਵੋਟਾਂ ਅੱਖਾਂ ਮੀਚ ਕੇ ਆਮ ਆਪਮੀ ਪਾਰਟੀ ਨੂੰ ਪਾਈਆ | ਪੰਜਾਬੀਆਂ ਨੇ ਇਹ ਵੀ ਨਹੀਂ ਦੇਖਿਆ ਕਿ ਇਨ੍ਹਾਂ ਨੇ ਕਿਸ ਉਮੀਦਵਾਰ ਨੂੰ ਟਿਕਟ ਦਿੱਤੀ ਹੈ | ਬੱਸ ਬਦਲਾਅ ਲਿਆਉਣ ਦੇ ਚੱਕਰ ਵਿੱਚ ਪੰਜਾਬੀ ਲੁੱਟੇ ਗਏ | ਅਜੇ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ, ਮਤਾਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਅਤੇ ਮੰਤਰੀਆਂ ਤੋਂ ਸੁਚੇਤ ਰਹਿਣ ਕਿਉਂਕਿ ਹੁਣ ਫੇਰ ਤੋਂ ਇਹ ਝਾੜੂ ਲਈ ਫਿਰ ਤੋਂ ਤੁਹਾਡੀਆਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਬਣਾ ਰਹੇ ਹਨ, ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਹੁਣ ਤੁਹਾਨੂੰ 3-4 ਮਹੀਨੇ 1000-1000 ਰੁਪਏ ਦੇਣੇ ਪੈਣਗੇ | ਅਜੇ ਮੰਗੂਪੁਰ ਨੇ ਕਿਹਾ ਕਿ ਪਰ ਤੁਸੀਂ ਇਨ੍ਹਾਂ ਤੋਂ ਪੂਰਾ ਚਾਰ ਸਾਲ ਦਾ ਹਿਸਾਬ ਲੈਣਾ ਮੰਗ ਹੈ | ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦੀ ਆਮ ਆਦਮੀ ਪਾਰਟੀ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ 2022 ਦੇ ਚੋਣ ਵਾਅਦੇ ਅਨੁਸਾਰ ਪੰਜਾਬ ਦੀ ਹਰ ਔਰਤ ਦੇ ਚਾਰ ਸਾਲਾਂ ਦੇ ਬਕਾਏ ਦਾ ਹਿਸਾਬ ਕਰਦੇ ਹੋਏ 48000-48000 ਰੁਪਏ ਖਾਤਿਆਂ ਵਿੱਚ ਪਾਓ, ਪਰ ਇਹ ਸਾਰੇ ਲਾਰੇ ਲਾ ਤੇ ਅਤੇ ਆਪਣਾ ਡੰਗ ਟਪਾ ਰਹੀ ਹੈ | ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕਿ ਹੈ ਕਿ ਤੁਸੀਂ ਇਸ ਬਦਲਾਅ ਵਾਲੀ ਸਰਕਾਰ ਨੂੰ ਵੀ ਖਰਖ ਲਿਆ ਅਤੇ ਅਜ਼ਮਾ ਵੀ ਲਿਆ ਹੈ | ਹੁਣ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਊ ਤਾਂ ਜੋ ਪੰਜਾਬ ਨੂੰ ਲੀਹਾਂ 'ਤੇ ਲਿਆ ਕਿ ਰੰਗਲਾ ਬਣਾਉਣ ਵਿੱਚ ਤੁਸੀਂ ਆਪਣਾ ਵੱਡਾ ਯੋਗਦਾਨ ਪਾਊ |
ਪਿਛਲੀ ਖ਼ਬਰ ਸਹਿਕਾਰੀ ਸਭਾ ਬਕਾਪੁਰ ਵਿਖੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ ਅਗਲੀ ਖ਼ਬਰ 'ਆਪ' ਉਮੀਦਵਾਰਾਂ ਦੀ ਸਰਬ ਸੰਮਤੀ ਨਾਲ ਚੋਣ ਇਲਾਕਾ ਨਿਵਾਸੀਆਂ ਦੀ ਪੰਜਾਬ ਸਰਕਾਰ 'ਤੇ ਭਰੋਸੇਯੋਗਤਾ ਦਾ ਨਤੀਜਾ- ਸਰਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।