10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ. ਪੀ. ਆਈ. ਐੱਮ. ਵਲੋਂ ਦਿੱਲੀ ਵਿਖੇ ਲਾਮਿਸਾਲ ਰੈਲੀ ਕੀਤੀ ਜਾਵੇਗੀ- ਕਾ. ਨੂਰਪੁਰੀ

ਅਜੀਤ ਡੈਸਕ 07-03-2026
ਬੰਗਾ, 6 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਥਾਨਕ ਮੰਢਾਲੀ ਭਵਨ ਵਿਖੇ ਸੀ.ਪੀ.ਆਈ.ਐਮ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਹੁਸਨ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾ: ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ 24 ਮਾਰਚ ਨੂੰ ਦਿੱਲੀ ਵਿਖੇ ਲਾਮਿਸਾਲ ਰੈਲੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਰੈਲੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਦੇਸ਼ ਨੂੰ ਵੰਡਣ ਦੀਆਂ ਅਤੇ ਭਾਰਤ ਨੂੰ ਅਮਰੀਕਾ ਕੋਲ ਵੰਡਣ ਦੀਆਂ ਨੀਤੀਆਂ ਦਾ ਕੱਚਾ ਚਿੱਠਾ ਲੋਕਾਂ ਵਿੱਚ ਪੇਸ਼ ਕਰੇਗੀ | ਜਿਸਦੀ ਤਿਆਰੀ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਜਥੇ ਦਿੱਲੀ ਵਿਖੇ ਪੁੱਜਣਗੇ | ਮੀਟਿੰਗ ਦੇ ਫੈਸਲੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਜੋਗਿੰਦਰ ਲੜੋਆ ਨੇ ਕਿਹਾ ਕਿ 11 ਮਾਰਚ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਚੱਲਣ ਵਾਲਾ ਜਥਾ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਉਪਰੰਤ ਖਤਮ ਹੋਵੇਗਾ | ਜਿਸ ਦੀਆਂ ਤਿਆਰੀਆਂ ਪਿੰਡ ਪੱਧਰ ਤੱਕ ਕੀਤੀਆਂ ਜਾਣਗੀਆਂ | ਮੀਟਿੰਗ ਵਿੱਚ ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਸੂਬਾਈ ਫੰਡ ਅਤੇ ਲੋਕ ਲਹਿਰ ਵਧਾਉਣ ਦੇ ਏਜੰਡਿਆਂ 'ਤੇ ਵੀ ਚਰਚਾ ਕੀਤੀ ਗਈ | ਮੀਟਿੰਗ ਵਿਚ ਕੁਲਦੀਪ ਝਿੰਗੜ, ਸੁਸ਼ੀਲ ਮੰਢਾਲੀ, ਲਾਲੀ ਗੋਬਿੰਦਪੁਰ, ਕਮਲਜੀਤ ਰੱਕੜ, ਲਾਲ ਚੰਦ ਗੁਣਾਚੌਰ, ਨਿਰਮਲ ਦਾਸ ਨੂਰਪੁਰ, ਗਗਨ, ਬਲਵਿੰਦਰ ਕੀਤੀ ਅਤੇ ਬਲਦੇਵ ਸਿੰਘ ਕੰਗਰੌੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਉਮੀਦਵਾਰਾਂ ਦੀ ਸਰਬ ਸੰਮਤੀ ਨਾਲ ਚੋਣ ਇਲਾਕਾ ਨਿਵਾਸੀਆਂ ਦੀ ਪੰਜਾਬ ਸਰਕਾਰ 'ਤੇ ਭਰੋਸੇਯੋਗਤਾ ਦਾ ਨਤੀਜਾ- ਸਰਹਾਲ ਅਗਲੀ ਖ਼ਬਰ ਸ. ਖ਼ਾਲਸਾ ਵਲੋਂ ਸਕੂਲ ਆਫ਼ ਐਮੀਨੈਂਸ ਬੰਗਾ ਨੂੰ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।