10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ. ਖ਼ਾਲਸਾ ਵਲੋਂ ਸਕੂਲ ਆਫ਼ ਐਮੀਨੈਂਸ ਬੰਗਾ ਨੂੰ ਰਾਸ਼ੀ ਭੇਟ

ਅਜੀਤ ਡੈਸਕ 07-03-2026
ਬੰਗਾ, 6 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਬਤੌਰ ਸਰੀਰਕ ਸਿੱਖਿਆ ਅਧਿਆਪਕ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਚੁੱਕੇ ਆਸਟ੍ਰੇਲੀਆ ਨਿਵਾਸੀ ਸੁਰਿੰਦਰ ਸਿੰਘ ਖ਼ਾਲਸਾ ਵਲੋਂ ਸਕੂਲ ਦੇ ਵਿਕਾਸ ਵਾਸਤੇ 51 ਸੌ ਦੀ ਨਕਦ ਰਾਸ਼ੀ ਪਿ੍ੰਸੀਪਲ ਨਰਿੰਦਰਪਾਲ ਸਿੰਘ ਅਤੇ ਸਟਾਫ ਨੂੰ ਭੇਂਟ ਕੀਤੀ ਗਈ | ਲੈਕਚਰਾਰ ਅੰਮਿ੍ਤਪਾਲ ਸਿੰਘ ਵੱਲੋਂ ਸੁਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਉਹਨਾਂ ਕਿਹਾ ਕਿ ਸੁਰਿੰਦਰ ਸਿੰਘ ਖਾਲਸਾ ਸਕੂਲ ਦੀ ਬੇਹਤਰੀ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਹਨ | ਬੀਤੇ ਸਮੇਂ ਵਿੱਚ ਉਹਨਾਂ ਵੱਲੋਂ 25 ਹਜ਼ਾਰ ਦੀ ਲਾਗਤ ਨਾਲ ਸਕੂਲ ਦੀ ਗਰਾਊਾਡ ਵਿੱਚ ਪਾਣੀ ਦੀ ਨਿਕਾਸੀ ਵਾਸਤੇ ਜ਼ਮੀਨਦੋਜ ਪਾਈਪ ਪਵਾਏ ਗਏ ਅਤੇ ਵਿਦਿਆਰਥੀਆਂ ਨੂੰ ਠੰਢੇ ਪਾਣੀ ਦੀ ਸਹੂਲਤ ਲਈ 40 ਹਜ਼ਾਰ ਦੀ ਲਾਗਤ ਵਾਲਾ ਵਾਟਰ ਕੂਲਰ ਵੀ ਭੇਟ ਕੀਤਾ | ਇਸ ਮੌਕੇ ਲੈਕ: ਰਾਜਕੁਮਾਰ, ਲੈਕ: ਰਣਜੀਤ ਸਿੰਘ ਗੋਬਿੰਦਪੁਰੀ, ਮਾ. ਬਲਵੀਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸੀ. ਪੀ. ਆਈ. ਐੱਮ. ਵਲੋਂ ਦਿੱਲੀ ਵਿਖੇ ਲਾਮਿਸਾਲ ਰੈਲੀ ਕੀਤੀ ਜਾਵੇਗੀ- ਕਾ. ਨੂਰਪੁਰੀ ਅਗਲੀ ਖ਼ਬਰ ਬਾਬਾ ਨਿਹਾਲ ਸਿੰਘ ਦਾ ਜਨਮ ਦਿਵਸ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।