18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭੋਲੇਵਾਲ ਅਤੇ ਟੌਂਸਾ ਵਿਖੇ ਲਗਾਇਆ ਫਿਜ਼ੀਓਥੈਰੇਪੀ ਕੈਂਪ

ਅਜੀਤ ਡੈਸਕ 03-02-2026
ਰੱਤੇਵਾਲ, 2 ਫਰਵਰੀ (ਅਸ਼ੋਕ ਕੁਮਾਰ ਲੀਲ)-ਸਨਅਤੀ ਖੇਤਰ ਟੌਂਸਾ ਵਿਖੇ ਸਥਿਤ ਸੈਂਟਰੀਏਟ ਕੰਪਨੀ ਅਤੇ ਸਫੇ ਰੂਲ ਫਾਊਾਡੇਸ਼ਨ ਵਲੋਂ ਪਿੰਡ ਭੋਲੇਵਾਲ ਅਤੇ ਟੌਂਸਾ ਵਿਖੇ ਇੱਕ ਫਿਜੀਓਥੈਰੇਪੀ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸੈਂਟਰੀਏਟ ਕੰਪਨੀ ਅਤੇ ਸਫੇ ਰੂਲ ਫਾਉਂਡੇਸ਼ਨ ਵਲੋਂ ਵੱਖ-ਵੱਖ ਪਿੰਡਾਂ 'ਚ ਫਿਜੀਓਥੈਰੇਪੀ ਕੈਂਪ ਲਗਾਏ ਜਾ ਰਹੇ ਹਨ | ਜਿਸ ਦੀ ਲੜੀ 'ਚ ਅੱਜ ਪਿੰਡ ਭੋਲੇ ਅਤੇ ਟੌਂਸਾ ਦੀ ਜਿੰਮ 'ਚ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਹੈ | ਜਿਸ 'ਚ ਡਾ. ਵਿਸੁਧਾ ਵਲੋਂ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਫਿਜੀਓਥੈਰੇਪੀ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਫ਼ਰੀ ਵਿੱਚ ਦਵਾਈ ਵੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ 70 ਦੇ ਕਰੀਬ ਮਰੀਜ਼ਾਂ ਦੀ ਫਿਜੀਓਥਰੈਪੀ ਕੀਤੀ ਗਈ ਅਤੇ ਤਸੱਲੀ ਬਖ਼ਸ਼ ਚੈੱਕਅਪ ਕਰਨ ਉਪਰੰਤ ਮਰੀਜ਼ਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ | ਮੈਡੀਸਨ ਟੀਮ ਵਿੱਚ ਡਾ. ਅਕਸ਼ੇ ਵਸ਼ਿਸ਼ਟ, ਟੀਮ ਇੰਚਾਰਜ ਅਨਿਲ ਮਿਸ਼ਰਾ, ਹਰਦੇਵ ਚੰਦ ਭਟੋਆ, ਸੁਨੇਹਾ, ਪਿ੍ਅੰਕਾ, ਸਾਬਕਾ ਸਰਪੰਚ ਭੋਲੇਵਾਲ ਅਤੇ ਸਮੂਹ ਨਗਰ ਨਿਵਾਸੀ ਮੌਕੇ 'ਤੇ ਮੌਜੂਦ ਰਹੇ |
ਪਿਛਲੀ ਖ਼ਬਰ ਰੋਜ਼ਾ ਬਾਗ ਸ਼ਰੀਫ ਬਹਿਰਾਮ ਦਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ ਅਗਲੀ ਖ਼ਬਰ ਬਸਪਾ ਆਗੂ ਲੇਖਰਾਜ ਕੁਲਥਮ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।